ਕੈਨੇਡਾ: ਸੜਕ ਹਾਦਸੇ ’ਚ ਮਾਰੇ ਗਏ ਪੰਜਾਬੀ ਬਾਈਕ ਸਵਾਰ ਦਾ ਸਸਕਾਰ
ਦੋ ਦਿਨ ਪਹਿਲਾਂ ਦੂਜੇ ਵਾਹਨ ਨਾਲ ਹੋਈ ਸੀ ਟੱਕਰ
Advertisement
ਦੋ ਦਿਨ ਪਹਿਲਾਂ ਹਾਈਵੇਅ 11 ਉੱਤੇ ਦੂਜੇ ਵਾਹਨ ਵਲੋਂ ਟੱਕਰ ਮਾਰੇ ਜਾਣ 27 ਸਾਲਾ ਪੰਜਾਬੀ ਨੌਜਵਾਨ ਹਰਨੂਰ ਸਿੰਘ ਦਾ ਸਸਕਾਰ ਬਰੈਂਪਟਨ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਪੁਲੀਸ ਨੇ ਟੱਕਰ ਮਾਰਨ ਵਾਲੇ ਵਾਹਨ ਚਾਲਕ ਡੋਨਾਰਡ ਔਸਟਿਨ ਨੂੰ ਗ੍ਰਿਫਤਾਰ ਕਰ ਲਿਆ ਸੀ।
ਉਸਦਾ ਡਰਾਇਵਿੰਗ ਲਾਇਸੈਂਸ ਪਹਿਲਾਂ ਤੋਂ ਮੁਅੱਤਲ ਸੀ ਤੇ ਉਸਦੇ ਵਾਹਨ ਦਾ ਬੀਮਾ ਵੀ ਖ਼ਤਮ ਹੋ ਚੁੱਕਾ ਹੋਣ ਦੇ ਬਾਵਜੂਦ ਉਹ ਹਾਈਵੇਅ ਤੇ ਵਾਹਨ ਚਲਾ ਰਿਹਾ ਸੀ।
Advertisement
Advertisement