ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਪੰਜਾਬੀ ਔਰਤ ਦੀ ਹੱਤਿਆ ਦੇ ਦੋਸ਼ ਹੇਠ ਦਿਓਰ ਗ੍ਰਿਫਤਾਰ

ਡੈਲਟਾ ਸ਼ਹਿਰ ਦੇ ਹਾਈਵੇਅ ਤੇ ਕਾਰ ’ਚ ਸੜੀ ਮਿਲੀ ਸੀ ਔਰਤ
ਸੰਕੇਤਕ ਤਸਵੀਰ।
Advertisement
ਇੱਥੋਂ ਦੇ ਡੈਲਟਾ ਸ਼ਹਿਰ ਵਿੱਚ ਇੱਕ ਮਹੀਨਾ ਪਹਿਲਾਂ ਹਾਈਵੇਅ ਤੇ ਸੜੀ ਹੋਈ ਕਾਰ ’ਚੋਂ ਮਿਲੀ ਔਰਤ ਦੀ ਲਾਸ਼ ਸਬੰਧੀ ਮਾਮਲੇ ਦੀ ਪੜਤਾਲ ਦੌਰਾਨ ਪੁਲੀਸ ਨੇ ਮ੍ਰਿਤਕ ਅਮਨਦੀਪ ਕੌਰ ਖਹਿਰਾ ਦੇ ਦਿਓਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਗੁਰਜੋਤ ਸਿੰਘ ਖਹਿਰਾ (24) ਵਾਸੀ ਸਰੀ ਉੱਤੇ ਦੂਜਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ, ਜਿਸ ਨੂੰ 11 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਮ੍ਰਿਤਕਾ ਪਹਿਲਾਂ ਐਡਮਿੰਟਨ ਰਹਿੰਦੀ ਸੀ, ਪਰ ਵਿਆਹ ਤੋਂ ਬਾਅਦ ਪਤੀ ਕੋਲ ਸਰੀ ਜਾ ਵਸੀ। ਉਹ ਲੁਧਿਆਣਾ ਜਿਲੇ ਦੇ ਪਿੰਡ ਗੁਜਰਵਾਲ ਤੋਂ ਸਿਧਵਾਂ ਬੇਟ ਨੇੜਲੇ ਪਿੰਡ ਲੋਧੀਵਾਲ ਦੇ ਪਿਛੋਕੜ ਵਾਲੇ ਪਰਿਵਾਰ ‘ਚ ਵਿਆਹੀ ਗਈ ਸੀ। ਡੈਲਟਾ ਪੁਲੀਸ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਹਾਈਵੇਅ 17 ’ਤੇ 70 ਸਟਰੀਟ ਨਜ਼ਦੀਕ ਅੱਗ ਲੱਗੀ ਇੱਕ ਬਾਰੇ ਸੂਚਨਾ ਮਿਲੀ ਸੀ, ਜਿਸ ਵਿੱਚ ਮਹਿਲਾ ਦੀ ਸੜੀ ਹੋਈ ਲਾਸ਼ ਮਿਲੀ ਸੀ।
ਮਾਮਲੇ ਦੀ ਪੜਤਾਲ ਦੌਰਾਨ ਮ੍ਰਿਤਕ ਮਹਿਲਾ ਦੇ ਦਿਓਰ ਖ਼ਿਲਾਫ਼ ਪੁਲੀਸ ਦੇ ਹੱਥ ਠੋਸ ਸਬੂਤ ਲੱਗੇ ਹਨ। ਡੈਲਟਾ ਪੁਲੀਸ ਵੱਲੋਂ ਹੱਤਿਆ ਦਾ ਕਾਰਨ ਅਤੇ ਹਾਦਸੇ ਦੇ ਵੇਰਵਿਆਂ ਬਾਰੇ ਪੂਰਾ ਖੁਲਾਸਾ ਨਹੀਂ ਕੀਤਾ ਗਿਆ ਹੈ।
Advertisement
Show comments