ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਬੱਬੂ ਮਾਨ ਵੱਲੋਂ ਵਿਨੀਪੈੱਗ ਸ਼ੋਅ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਲਈ ਦੇਣ ਦਾ ਐਲਾਨ

  ਪੰਜਾਬ ਵਿੱਚ ਇਸ ਸਮੇਂ ਹੜ੍ਹਾਂ ਨੇ ਤਬਾਹੀ ਮਚਾ ਰੱਖੀ ਹੈ, ਜਿਸ ਕਾਰਨ 12 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸੂਬੇ ਦੇ ਲੋਕਾਂ ਦੀ ਮਦਦ ਲਈ ਹਰ ਵਿਅਕਤੀ ਆਪਣੇੇ ਪੱਧਰ ’ਤੇ ਸਹਿਯੋਗ ਪਾ ਰਹੇ ਹਨ। ਇਸੇ ਸਬੰਘਤ ਮਸ਼ਹੂਰ ਪੰਜਾਬੀ ਗਾਇਕ...
Advertisement
 

ਪੰਜਾਬ ਵਿੱਚ ਇਸ ਸਮੇਂ ਹੜ੍ਹਾਂ ਨੇ ਤਬਾਹੀ ਮਚਾ ਰੱਖੀ ਹੈ, ਜਿਸ ਕਾਰਨ 12 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸੂਬੇ ਦੇ ਲੋਕਾਂ ਦੀ ਮਦਦ ਲਈ ਹਰ ਵਿਅਕਤੀ ਆਪਣੇੇ ਪੱਧਰ ’ਤੇ ਸਹਿਯੋਗ ਪਾ ਰਹੇ ਹਨ। ਇਸੇ ਸਬੰਘਤ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕੇ ਉਨ੍ਹਾਂ ਦੇ ਵਿਨੀਪੈੱਗ ਸ਼ੋਅ ਦੀ ਸਮੁੱਚੀ ਕਮਾਈ ਨੂੰ ਉਹ ਹੜ੍ਹ ਪੀੜਤਾਂ ਵਾਸਤੇ ਦਾਨ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ, ‘‘ਆਓ ਸਾਰੇ ਰਲ ਕੇ ‘ਪੰਜਾਬ-ਪੰਜਾਬੀਅਤ’ ਲਈ ਅੱਗੇ ਆਈਏ ਅਤੇ ਵੱਧ ਤੋਂ ਵੱਧ ਸਹਾਇਤਾ ਕਰੀਏ।’’

Advertisement

 

 

ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਜ਼ਦੀਕੀ ਨੇ ਦੱਸਿਆ ਕਿ ਬਿਆਸ ਦਰਿਆ ਦੇ ਨਜ਼ਦੀਕ ਪੈਂਦੇ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਲੋਕਾਂ ਦੇ ਘਰ-ਬਾਰ ਤਬਾਹ ਹੋ ਗਏ ਹਨ ਤੇ ਪਸ਼ੂ ਵੀ ਵੱਡੀ ਪੱਧਰ ’ਤੇ ਜਾਂ ਤਾਂ ਮਰ ਗਏ ਹਨ ਜਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਹਨ ਤੇ ਲੋਕ ਸੜਕਾਂ ਉੱਤੇ ਦਿਨ ਕੱਟੀ ਕਰਨ ਲਈ ਮਜਬੂਰ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਲੋਕ ਬੱਬੂ ਮਾਨ ਦੀ ਕੈਨੇਡਾ ਫੇਰੀ ’ਤੇ ਸਵਾਲ ਚੁੱਕ ਰਹੇ ਹਨ, ਪਰ ਇਹ ਸਮਾਂ ਕਿੰਤੂ-ਪ੍ਰੰਤੂ ਕਰਨ ਦਾ ਨਹੀਂ, ਬਲਕਿ ਦੁੱਖ ਦੀ ਘੜੀ ਹੈ ਅਤੇ ਪੀੜਤਾਂ ਦੀ ਇੱਕਜੁੱਟਤਾ ਵਿਖਾਉਂਦਿਆਂ ਸਹਾਇਤਾ ਕਰਨ ਦੀ ਜ਼ਰੂਰਤ ਹੈ। ਬੱਬੂ ਮਾਨ ਦਾ ਸ਼ੋਅ ਵਿਨੀਪੈੱਗ ਦੇ ਸੈਂਟੀਨਲ ਕੰਸਰਟ ਹਾਲ ਵਿਚ 12 ਸਤੰਬਰ ਨੂੰ ਹੋਣ ਜਾਂ ਰਿਹਾ ਹੈ।

 

 

Advertisement
Tags :
Babbu MannPunjab UpdatePunjabi NewsPunjabi Tribune
Show comments