ਕੈਨੇਡਾ: ਹਰਿਸਮਰਤ ਰੰਧਾਵਾ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ
ਪੁਲੀਸ ਨੇ ਚਾਰ ਮਹੀਨੇ ਪਹਿਲਾਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਦੌਰਾਨ ਮਾਰੀ ਗਈ 21 ਸਾਲਾ ਪੰਜਾਬਣ ਮੁਟਿਆਰ ਹਰਸਿਮਰਤ ਰੰਧਾਵਾ ਦੇ ਕਥਿਤ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ 17 ਅਪਰੈਲ ਨੂੰ ਹਮਿਲਟਨ ਦੇ ਅੱਪਰ ਜੇਮਜ਼ ਖੇਤਰ ਵਿੱਚ ਵਾਪਰੀ ਸੀ, ਜਿੱਥੇ...
Advertisement
ਪੁਲੀਸ ਨੇ ਚਾਰ ਮਹੀਨੇ ਪਹਿਲਾਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਦੌਰਾਨ ਮਾਰੀ ਗਈ 21 ਸਾਲਾ ਪੰਜਾਬਣ ਮੁਟਿਆਰ ਹਰਸਿਮਰਤ ਰੰਧਾਵਾ ਦੇ ਕਥਿਤ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ 17 ਅਪਰੈਲ ਨੂੰ ਹਮਿਲਟਨ ਦੇ ਅੱਪਰ ਜੇਮਜ਼ ਖੇਤਰ ਵਿੱਚ ਵਾਪਰੀ ਸੀ, ਜਿੱਥੇ ਬੱਸ ਅੱਡੇ ’ਤੇ ਖੜ੍ਹੀ ਹਰਸਿਮਰਤ ਨੂੰ ਗੋਲੀ ਲੱਗੀ ਸੀ ਤੇ ਹਸਪਤਾਲ ਜਾਂਦੇ ਹੋਏ ਉਸ ਦੀ ਮੌਤ ਹੋ ਗਈ ਸੀ।
ਪੁਲੀਸ ਬੁਲਾਰੇ ਡੈਰੀ ਰੀਡ ਅਨੁਸਾਰ ਪੁਲੀਸ ਉਦੋਂ ਤੋਂ ਹੀ ਦੋਵਾਂ ਗਰੋਹਾਂ ਸਬੰਧਿਤ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਤੇ ਆਖਰ 32 ਸਾਲਾ ਮੁਲਜ਼ਮ, ਜਿਸ ਦਾ ਨਾਂ ਜਾਰੀ ਨਹੀਂ ਕੀਤਾ ਗਿਆ, ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ। ਗੈਰਤਲਬ ਹੈ ਕਿ ਹਰਸਿਮਰਤ ਰੰਧਾਵਾ ਸਟੱਡੀ ਵੀਜ਼ੇ ’ਤੇ ਕੈਨੇਡਾ ਆਈ ਸੀ ਤੇ ਮੋਹਾਵਕ ਕਾਲਜ ਪੜ੍ਹਦੀ ਸੀ। ਪੁਲੀਸ ਬੁਲਾਰੇ ਅਨੁਸਾਰ ਮੁਲਜ਼ਮ ਖ਼ਿਲਾਫ਼ ਸਖਤ ਦੋਸ਼ ਆਇਦ ਕੀਤੇ ਗਏ ਹਨ।
Advertisement
Advertisement