ਕੈਬਨਿਟ ਮੰਤਰੀ ਨੇ ਕਾਫ਼ਲਾ ਰੋਕ ਕੇ ਸੜਕ ਹਾਦਸੇ ਦੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ
ਇੱਥੋਂ ਨੇੜਲੇ ਅੰਮ੍ਰਿਤਸਰ ਜਲੰਧਰ ਨੈਸ਼ਨਲ ਹਾਈਵੇਅ ’ਤੇ ਪਿੰਡ ਮੱਲੀਆਂ ਨੇੜੇ ਵਾਪਰੇ ਹਾਦਸੇ ਦੌਰਾਨ ਸੜਕ ਤੋਂ ਲੰਘ ਰਹੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣਾ ਕਾਫ਼ਲਾ ਰੋਕ ਕੇ ਪੀੜਤਾਂ ਦਾ ਹਾਲ-ਚਾਲ ਪੁੱਛਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਜਦੋਂ ਕੈਬਨਿਟ...
Advertisement
ਇੱਥੋਂ ਨੇੜਲੇ ਅੰਮ੍ਰਿਤਸਰ ਜਲੰਧਰ ਨੈਸ਼ਨਲ ਹਾਈਵੇਅ ’ਤੇ ਪਿੰਡ ਮੱਲੀਆਂ ਨੇੜੇ ਵਾਪਰੇ ਹਾਦਸੇ ਦੌਰਾਨ ਸੜਕ ਤੋਂ ਲੰਘ ਰਹੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣਾ ਕਾਫ਼ਲਾ ਰੋਕ ਕੇ ਪੀੜਤਾਂ ਦਾ ਹਾਲ-ਚਾਲ ਪੁੱਛਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਜਾਣਕਾਰੀ ਅਨੁਸਾਰ ਜਦੋਂ ਕੈਬਨਿਟ ਮੰਤਰੀ ਉੱਥੋਂ ਲੰਘ ਰਹੇ ਸਨ ਤਾਂ ਇੱਕ ਕਾਰ ਅਤੇ ਟਰੈਕਟਰ ਦੀ ਅਚਨਚੇਤ ਟੱਕਰ ਹੋ ਗਈ, ਜਿਸ ਵਿੱਚ ਟਰੈਕਟਰ ਡਰਾਈਵਰ ਦੇ ਸੱਟਾਂ ਲੱਗੀਆਂ ਅਤੇ ਕਾਰ ਦਾ ਵੀ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ। ਕੈਬਨਿਟ ਮੰਤਰੀ ਨੇ ਤੁਰੰਤ ਗੱਡੀ ਰੁਕਵਾ ਕੇ ਆਪਣੇ ਅੰਗ ਰੱਖਿਅਕਾਂ ਨੂੰ ਜ਼ਖ਼ਮੀਆਂ ਦੀ ਸੰਭਾਲ ਵਿੱਚ ਲਗਾਇਆ ਅਤੇ ਤੁਰੰਤ ਫੋਨ ਕਰਕੇ ਸੜਕ ਸੁਰੱਖਿਆ ਫੋਰਸ ਨੂੰ ਬੁਲਾਇਆ। ਫੋਰਸ ਦੇ ਆਉਂਦਿਆਂ ਹੀ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਹਸਪਤਾਲ ਪਹੁੰਚਾਇਆ ਗਿਆ।
Advertisement
ਹਾਦਸੇ ਦੌਰਾਨ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ ਤੇ ਸਾਰੇ ਸੁਰੱਖਿਅਤ ਸਨ। ਸੜਕ ਸੁਰੱਖਿਆ ਫੋਰਸ ਵੱਲੋਂ ਤੁਰੰਤ ਘਟਨਾ ਸਥਾਨ ’ਤੇ ਪਹੁੰਚਣ ਦੀ ਜਵਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਉਨ੍ਹਾਂ ਕਿਹਾ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਸਦਕਾ ਜੀਟੀ ਰੋਡ ਉੱਤੇ ਕਈ ਜ਼ਖ਼ਮੀਆਂ ਦੀਆਂ ਜਾਨਾਂ ਬਚ ਰਹੀਆਂ ਹਨ, ਸੋ ਉਹ ਹਮੇਸ਼ਾ ਸੁਚੇਤ ਹੋ ਕੇ ਇਸੇ ਤਰ੍ਹਾਂ ਆਪਣੇ ਕੰਮ ਵਿੱਚ ਡਟੇ ਰਹਿਣ।
Advertisement