ਬੁਲੇਟ ਦੀ ਸਕੂਲ ਵੈਨ ਨਾਲ ਟੱਕਰ, ਤਿੰਨ ਵਿਦਿਆਰਥੀ ਜ਼ਖ਼ਮੀ
ਬੁਲੇਟ ਸਵਾਰ ਤਿੰਨਾਂ ਦੀ ਉਮਰ 16 ਸਾਲ ਤੋਂ ਹੇਠਾਂ
Advertisement
ਮੱਲਾਂਵਾਲਾ ਤੋਂ ਫਿਰੋਜ਼ਪੁਰ ਜਾਂਦੀ ਸੜਕ ’ਤੇ ਅੱਜ ਸਵੇਰੇ ਬੁਲੇਟ ਮੋਟਰਸਾਈਕਲ ਅਤੇ ਸਕੂਲ ਵੈਨ ਦੀ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜ਼ਖਮੀ ਵਿਦਿਆਰਥੀ ਅਨਮੋਲ ਸਿੰਘ (15), ਹਰਮਨਪ੍ਰੀਤ ਸਿੰਘ (13) ਅਤੇ ਕੋਮਲਪ੍ਰੀਤ ਸਿੰਘ (15) ਬਸਤੀ ਘੁਮਿਆਰੀ ਵਾਲਾ, ਮੱਲਾਂਵਾਲਾ ਦੇ ਰਹਿਣ ਵਾਲੇ ਹਨ। ਇਹ ਤਿੰਨੋਂ ਵਿਦਿਆਰਥੀ ਬੁਲੇਟ ਮੋਟਰਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਮੱਲਾਂਵਾਲਾ ਆਪਣੇ ਸਕੂਲ ਜਾ ਰਹੇ ਸਨ। ਇਸੇ ਦੌਰਾਨ ਮੱਲਾਂਵਾਲਾ ਦੇ ਫਿਰੋਜ਼ਪੁਰ ਰੋਡ ’ਤੇ ਐੱਚ.ਡੀ.ਐੱਫ.ਸੀ. ਬੈਂਕ ਨੇੜੇ ਇਨ੍ਹਾਂ ਦਾ ਮੋਟਰਸਾਈਕਲ ਅੱਗੋਂ ਆ ਰਹੀ ਨਿੱਜੀ ਸਕੂਲ ਬੱਸ ਨਾਲ ਟਕਰਾ ਗਿਆ। ਜ਼ਖਮੀ ਹੋਏ ਤਿੰਨੋਂ ਵਿਦਿਆਰਥੀਆਂ ਵਿੱਚੋਂ ਅਨਮੋਲ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉਸ ਨੂੰ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਰੈਫਰ ਕੀਤਾ ਹੈ। ਬਾਕੀ ਦੋ ਵਿਦਿਆਰਥੀਆਂ ਦਾ ਇੱਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
Advertisement
Advertisement