ਬੀਐੱਸਐੱਫ ਨੇ ਸਰਹੱਦ ਤੋਂ ਹੈਰੋਇਨ ਦੇ 8 ਪੈਕੇਟ ਬਰਾਮਦ ਕੀਤੇ
ਬੀਐੱਸਐੱਫ ਦੇ ਜਵਾਨਾਂ ਨੇ ਪਿਛਲੇ 24 ਘੰਟਿਆਂ ਵਿੱਚ ਵੱਖ ਵੱਖ ਥਾਵਾਂ ’ਤੇ ਕੀਤੀ ਕਾਰਵਾਈ ਵਿੱਚ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸਰਹੱਦ ਤੋਂ ਲਗਪਗ 4.898 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਬੀਐੱਸਐੱੱਫ ਦੇ ਇਕ ਉਚ ਅਧਿਆਰੀ ਨੇ ਦੱਸਿਆ ਕਿ ਲੰਘੇ ਦਿਨ ਖ਼ੁਫ਼ੀਆ ਜਾਣਕਾਰੀ ਅਧਾਰਤ ਸਾਂਝੇ ਆਪਰੇਸ਼ਨ ਵਿੱਚ ਬੀਐੱਸਐੱਫ ਜਵਾਨਾਂ ਨੇ ਫਿਰੋਜ਼ਪੁਰ ਦੇ ਪਿੰਡ ਜੱਲੋਕੇ ਦੇ ਨਾਲ ਲੱਗਦੇ ਇੱਕ ਖੇਤ ਤੋਂ 6 ਪੈਕੇਟ ਬਰਾਮਦ ਕੀਤੇ, ਜਿਨ੍ਹਾਂ ਵਿਚ ਲਗਪਗ 3.248 ਕਿਲੋਗ੍ਰਾਮ ਹੈਰੋਇਨ ਮਿਲੀ ਹੈ। ਪੈਕੇਟਾਂ ਨੂੰ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਗਿਆ ਸੀ ਜੋ ਡਰੋਨ ਦੁਆਰਾ ਸੁੱਟੀ ਗਈ ਲੱਗਦੀ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸਰਹੱਦ 'ਤੇ ਸੁਚੇਤ ਬੀਐੱਸਐੱਫ ਜਵਾਨਾਂ ਨੇ ਪਿੰਡ ਮੁੱਲਾਕੋਟ ਦੇ ਨੇੜੇ ਇੱਕ ਖੇਤਰ ਤੋਂ 1 ਪੈਕੇਟ ਬਰਾਮਦ ਕੀਤਾ, ਜਿਸ ਵਿਚ ਲਗਪਗ 1.080 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ ।
ਇਸੇ ਤਰਾਂ ਅਜਨਾਲਾ ਦੇ ਪਿੰਡ ਚਾਹੜਪੁਰ ਦੇ ਨੇੜੇ ਇੱਕ ਖੇਤ ਤੋਂ ਹੈਰੋਇਨ ਦਾ ਇੱਕ ਹੋਰ ਪੈਕੇਟ ਮਿਲਿਆ ਹੈ ਜਿਸ ਵਿਚ ਲਗਪਗ 570 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।
ਫਿਰੋਜ਼ਪੁਰ ਜ਼ਿਲ੍ਹੇ ਦੇ ਜੱਲੋਕੇ ਵਿੱਚੋਂ ਬਰਾਮਦ ਹੈਰਇਨ ਨਾਲ ਬੀਐੱਸਐੱਫ ਜਵਾਨ।
