ਬੀਐੱਸਐੱਫ ਜਵਾਨਾਂ ਨੇ ਰਾਹਤ ਕਾਰਜਾਂ ਦੀ ਕਮਾਨ ਸੰਭਾਲੀ
ਡਾ. ਰਾਜਿੰਦਰ ਸਿੰਘ ਡੇਰਾ ਬਾਬਾ ਨਾਨਕ, 19 ਜੁਲਾਈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਭਾਰਤੀ ਸੁਰੱਖਿਆ ਬਲ ਤੇ ਫੌਜ ਦੇ ਜਵਾਨ ਰਾਹਤ ਕਾਰਜਾਂ ਵਿੱਚ ਜੁਟ ਗਏ ਹਨ। ਫੌਜ ਦੇ ਜਵਾਨਾਂ ਨੇ ਪਿੰਡ ਕਸੋਵਾਲ ਨੇੜੇ ਨੰਗਲੀ ਦਰਿਆ ਤੋਂ ਪਾਰ...
Advertisement
ਡਾ. ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 19 ਜੁਲਾਈ
Advertisement
ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਭਾਰਤੀ ਸੁਰੱਖਿਆ ਬਲ ਤੇ ਫੌਜ ਦੇ ਜਵਾਨ ਰਾਹਤ ਕਾਰਜਾਂ ਵਿੱਚ ਜੁਟ ਗਏ ਹਨ। ਫੌਜ ਦੇ ਜਵਾਨਾਂ ਨੇ ਪਿੰਡ ਕਸੋਵਾਲ ਨੇੜੇ ਨੰਗਲੀ ਦਰਿਆ ਤੋਂ ਪਾਰ ਕਰੀਬ 75 ਲੋਕਾਂ ਨੂੰ ਸੁਰੱਖਿਅਤ ਡੇਰਾ ਬਾਬਾ ਨਾਨਕ ਵਾਲੇ ਪਾਸੇ ਲਿਆਂਦਾ| ਉਧਰ, ਪ੍ਰਸ਼ਾਸਨ ਵੱਲੋਂ ਦਰਿਆ ਦੇ ਕੰਢੇ ਪੈਂਦੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਹੜ੍ਹਾਂ ਬਾਰੇ ਚੌਕਸ ਕਰ ਦਿੱਤਾ ਹੈ। ਪਿੰਡ ਘਣੀਏ ਕੇ ਬੇਟ, ਗੁਰਚੱਕ, ਡਾਲਾ, ਧਰਮਕੋਟ ਪੱਤਣ, ਘੋਨੇਵਾਲ, ਮਾਛੀਵਾਲ ਤੇ ਝੰਗੀ ਆਦਿ ਦੇ ਵਸਨੀਕਾਂ ਵਿਚ ਸਹਿਮ ਦਾ ਮਾਹੌਲ ਹੈ|
Advertisement