ਬੀ ਐੱਸ ਐੱਫ ਵੱਲੋਂ ਪੰਜ ਨਸ਼ਾ ਤਸਕਰ ਕਾਬੂ
ਪੰਜ ਕਿਲੋ ਹੈਰੋਇਨ ਤੇ ਅਸਲਾ ਬਰਾਮਦ
Advertisement
ਬੀ ਐੱਸ ਐੱਫ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ਼) ਵੱਲੋਂ ਕੱਲ੍ਹ ਸਾਂਝੇ ਅਪਰੇਸ਼ਨ ਵਿੱਚ ਪੰਜ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤੋਂ ਹੈਰੋਇਨ, ਡਰੋਨ ਤੇ ਅਸਲਾ ਆਦਿ ਬਰਾਮਦ ਕੀਤਾ ਗਿਆ ਹੈ| ਬੀ ਐੱਸ ਐੱਫ ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਝਬਾਲ ਨੇੜੇ ਲਗਾਏ ਨਾਕੇ ਤੋਂ ਇਲਾਕੇ ਦੇ ਪਿੰਡ ਮਾਲੂਵਾਲ ਦੇ ਵਾਸੀ ਤਸਕਰ ਤੋਂ 504 ਗਰਾਮ ਹੈਰੋਇਨ ਬਰਾਮਦ ਕੀਤੀ| ਮੁਲਜ਼ਮ ਤੋਂ ਏ ਜੀ ਟੀ ਐੱਫ ਵੱਲੋਂ ਜਾਂਚ ਕੀਤੀ ਜਾ ਰਹੀ ਹੈ| ਇਸ ਦੇ ਨਾਲ ਹੀ ਟੀਮ ਨੇ ਸੁਰਸਿੰਘ ਦੀ ਮਾਰਕੀਟ ਨੇੜੇ ਲਗਾਏ ਨਾਕੇ ਤੋਂ ਚਾਰ ਤਸਕਰਾਂ ਤੋਂ 5.032 ਕਿਲੋ ਹੈਰੋਇਨ, ਸਕਾਰਪੀਓ ਗੱਡੀ, ਦੋ ਪਿਸਤੌਲ, ਚਾਰ ਮੋਬਾਈਲ, ਦੋ ਮੋਟਰਸਾਈਕਲ ਅਤੇ 1000 ਰੁਪਏ ਬਰਾਮਦ ਕੀਤੇ| ਬੀ ਐੱਸ ਐੱਫ ਨੇ ਡਰੋਨ ਅਤੇ ਪਿਸਤੌਲ ਦੇ ਟੁਕੜੇ ਵੀ ਬਰਾਮਦ ਕੀਤੇ ਹਨ| ਮੁਲਜ਼ਮਾਂ ਤੋਂ ਏ ਜੀ ਟੀ ਐੱਫ ਵੱਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ|
Advertisement
Advertisement