ਕਾਰ ਸਣੇ ਡਰੇਨ ’ਚ ਰੁੜ੍ਹੇ ਨੌਜਵਾਨ ਦੀ ਲਾਸ਼ ਬਰਾਮਦ
ਜ਼ੀਰਾ(ਪੱਤਰ ਪ੍ਰੇਰਕ): ਮੋਗਾ ਦੇ ਪਿੰਡ ਬੁੱਘੀਪੁਰਾ ਵਿੱਚੋਂ ਲੰਘ ਰਹੇ ਡਰੇਨ ਵਿੱਚ ਰੁੜ੍ਹੇ ਨੌਜਵਾਨ ਦੀ ਲਾਸ਼ ਅੱਜ ਚਾਰ ਦਿਨ ਬਾਅਦ ਛੱਪੜ ਵਿੱਚੋਂ ਬਰਾਮਦ ਹੋਈ ਹੈ। ਦੱਸਣਯੋਗ ਹੈ ਕਿ ਜ਼ੀਰਾ ਦੇ ਦੋ ਕਾਰ ਸਵਾਰ ਨੌਜਵਾਨਾਂ ਵਿੱਚੋਂ ਇਕ ਪਾਣੀ ਦੇ ਤੇਜ਼ ਵਹਾਅ ਕਾਰਨ...
Advertisement
ਜ਼ੀਰਾ(ਪੱਤਰ ਪ੍ਰੇਰਕ): ਮੋਗਾ ਦੇ ਪਿੰਡ ਬੁੱਘੀਪੁਰਾ ਵਿੱਚੋਂ ਲੰਘ ਰਹੇ ਡਰੇਨ ਵਿੱਚ ਰੁੜ੍ਹੇ ਨੌਜਵਾਨ ਦੀ ਲਾਸ਼ ਅੱਜ ਚਾਰ ਦਿਨ ਬਾਅਦ ਛੱਪੜ ਵਿੱਚੋਂ ਬਰਾਮਦ ਹੋਈ ਹੈ। ਦੱਸਣਯੋਗ ਹੈ ਕਿ ਜ਼ੀਰਾ ਦੇ ਦੋ ਕਾਰ ਸਵਾਰ ਨੌਜਵਾਨਾਂ ਵਿੱਚੋਂ ਇਕ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ ਸੀ। ਉਸ ਦੀ ਗੋਤਾਖੋਰਾਂ ਵੱਲੋਂ ਕਈ ਦਿਨਾਂ ਤੋਂ ਭਾਲ ਕੀਤੀ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਰਨ ਬਾਵਾ (27) ਪੁੱਤਰ ਭੂਸ਼ਨ ਬਾਵਾ, ਵਾਸੀ ਮਖੂ ਰੋਡ ਜ਼ੀਰਾ ਆਪਣੀ ਦੁਕਾਨ ਦੇ ਕਰਿੰਦੇ ਬੀਰਾ ਦੇ ਨਾਲ ਬੀਤੀ 23 ਜੁਲਾਈ ਨੂੰ ਕਿਸੇ ਕੰਮ ਲਈ ਕਾਰ ਵਿੱਚ ਸਵਾਰ ਹੋ ਕੇ ਜ਼ੀਰਾ ਤੋਂ ਲੁਧਿਆਣਾ ਜਾ ਰਿਹਾ ਸੀ। ਜਦੋਂ ਉਹ ਮੋਗਾ ਦੇ ਪਿੰਡ ਬੁੱਘੀਪੁਰਾ ਕੋਲੋਂ ਲੰਘ ਰਹੇ ਸਨ ਤਾਂ ਤੇਜ ਮੀਂਹ ਦੌਰਾਨ ਪਾਣੀ ਡਰੇਨ ਦੇ ਪੁਲ ਉੱਪਰੋਂ ਵਹਿ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਡਰੇਨ ਦਾ ਪਤਾ ਨਹੀਂ ਲੱਗਿਆ ਅਤੇ ਉਨ੍ਹਾਂ ਦੀ ਕਾਰ ਬੁੱਘੀਪੁਰਾ ਡਰੇਨ ਵਿੱਚ ਡਿੱਗ ਗਈ ਸੀ। ਕਰਨ ਨੇ ਬੀਰੇ ਨੂੰ ਕਾਰ ਦੀ ਬਾਰੀ ਵਿੱਚੋਂ ਬਾਹਰ ਕੱਢ ਦਿੱਤਾ ਸੀ।
Advertisement
Advertisement