ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਮਾਨੀਆ ’ਚ ਫੌਤ ਨੌਜਵਾਨ ਲਾਸ਼ ਭਾਰਤ ਪੁੱਜੀ

ਕੈਬਨਿਟ ਮੰਤਰੀ ਕਟਾਰੂਚੱਕ ਨੇ ਲਾਸ਼ ਵਤਨ ਮੰਗਵਾਉਣ ’ਚ ਕੀਤੀ ਸਹਾਇਤਾ, ਮ੍ਰਿਤਕ ਦੇਹ ਭਲਕੇ ਸ਼ਾਮ ਤੱਕ ਘਰ ਪੁੱਜਣ ਦੀ ਸੰਭਾਵਨਾ
Advertisement

ਪੰਜਾਬ ਸਰਕਾਰ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਨੇ ਰੋਮਾਨੀਆ ਵਿੱਚ ਮਾਰੇ ਗਏ ਪਠਾਨਕੋਟ ਦੇ 32 ਸਾਲਾ ਕੁਲਦੀਪ ਕੁਮਾਰ ਦੀ ਲਾਸ਼ ਵਾਪਸ ਲਿਆਉਣ ਵਿੱਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ ਹੈ।

ਕੁਲਦੀਪ ਕੁਮਾਰ ਜੋ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦਾ ਰਹਿਣ ਵਾਲਾ ਸੀ, ਐਸ.ਸੀ. ਸਟੇਰੀਟੋ ਐਸ.ਆਰ.ਐਲ. ਕੰਪਨੀ ਵਿੱਚ ਨੌਕਰੀ ਕਰ ਰਿਹਾ ਸੀ। ਉਸ ਦੀ ਮੌਤ ਦੀ ਸੂਚਨਾ 3 ਅਕਤੂਬਰ ਨੂੰ ਉਸ ਦੇ ਸਹਿਕਰਮੀ ਸ਼ਮਸ਼ੇਰ ਸਿੰਘ (ਜੋ ਰੋਮਾਨੀਆ ਵਿੱਚ ਹੀ ਕੰਮ ਕਰਦਾ ਹੈ) ਵੱਲੋਂ ਪਰਿਵਾਰ ਨੂੰ ਦਿੱਤੀ ਗਈ।

Advertisement

ਕੁਲਦੀਪ ਕੁਮਾਰ ਦੇ ਭਰਾ ਹੀਰਾ ਸਿੰਘ ਨੇ ਸਰਕਾਰ ਨੂੰ ਲਿਖਤੀ ਬੇਨਤੀ ਕਰਕੇ ਆਪਣੇ ਭਰਾ ਦੀ ਲਾਸ਼ ਵਾਪਸ ਲਿਆਉਣ ਲਈ ਮੱਦਦ ਦੀ ਅਰਜ਼ੋਈ ਕੀਤੀ ਸੀ। ਪਰਿਵਾਰ ਦੀ ਬੇਨਤੀ ’ਤੇ ਪਠਾਨਕੋਟ ਜ਼ਿਲ੍ਹੇ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਹ ਮਾਮਲਾ ਐਨਆਰਆਈ ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਦੇ ਧਿਆਨ ਵਿੱਚ ਲਿਆਂਦਾ। ਜਿਸ ਉਪਰੰਤ ਉਨ੍ਹਾਂ ਤੁਰੰਤ ਵਿਦੇਸ਼ ਮਾਮਲੇ ਮੰਤਰਾਲੇ (ਐਮਈਏ) ਅਤੇ ਬੁਕਰੇਸਟ ਵਿਖੇ ਭਾਰਤ ਦੇ ਦੂਤਾਵਾਸ ਨੂੰ ਪੱਤਰ ਲਿਖ ਕੇ ਸਹਾਇਤਾ ਕਰਨ ਦੀ ਅਪੀਲ ਕੀਤੀ।

ਪੰਜਾਬ ਸਰਕਾਰ ਦੇ ਐੱਨਆਰਆਈ ਮਾਮਲੇ ਵਿਭਾਗ, ਵਿਦੇਸ਼ ਮਾਮਲੇ ਮੰਤਰਾਲੇ ਅਤੇ ਰੋਮਾਨੀਆ ਵਿੱਚ ਭਾਰਤੀ ਦੂਤਾਵਾਸ ਦੇ ਸਾਂਝੇ ਉਪਰਾਲਿਆਂ ਨਾਲ ਪਰਿਵਾਰ ਨੂੰ ਦੁੱਖ ਘੜੀ ਵਿੱਚ ਵੱਡਾ ਸਹਿਯੋਗ ਮਿਲਿਆ ਹੈ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮ੍ਰਿਤਕ ਕੁਲਦੀਪ ਕੁਮਾਰ ਪੁੱਤਰ ਯਸ਼ ਪਾਲ ਵਾਸੀ ਸੁਜਾਨਪੁਰ ਦੀ ਲਾਸ਼ ਦਿੱਲੀ ਪੁੱਜ ਗਈ ਹੈ ਅਤੇ ਉਥੋਂ ਐਂਬੂਲੈਂਸ ਰਾਹੀਂ ਸੁਜਾਨਪੁਰ ਲਿਆਂਦੀ ਜਾ ਰਹੀ ਹੈ ਅਤੇ ਭਲਕੇ ਸ਼ਾਮ ਤੱਕ ਇੱਥੇ ਪੁੱਜਣ ਦੀ ਸੰਭਾਵਨਾ ਹੈ।

ਕੈਪਸ਼ਨ:ਮ੍ਰਿਤਕ ਕੁਲਦੀਪ ਕੁਮਾਰ ਦੀ ਫਾਈਲ ਫੋਟੋ।-ਫੋਟੋ:ਐਨ.ਪੀ.ਧਵਨ

Advertisement
Show comments