ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਹਿੰਦ ਨਹਿਰ 'ਚ ਡਿੱਗੇ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ

ਪਿੰਡ ਵਰਪਾਲ ਨੇੜੇ ਸਰਹਿੰਦ ਨਹਿਰ ਦੇ ਪੁਲ ’ਤੇ ਬੀਤੇ ਦਿਨ ਹੋਏ ਹਾਦਸੇ ਦੌਰਾਨ ਜਿਹੜੇ ਦੋ ਬੱਚੇ ਲੜਕਾ ਗੁਰਭੇਜ ਸਿੰਘ (4) ਅਤੇ ਲੜਕੀ ਨਿਮਰਤ ਕੌਰ (2) ਨਹਿਰ ਵਿੱਚ ਰੁੜ੍ਹ ਗਏ ਸਨ, ਉਨ੍ਹਾਂ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ।ਇਸ ਹਾਦਸੇ ਸਬੰਧੀ...
ਨਹਿਰ ਵਿਚੋਂ ਬੱਚਿਆਂ ਦੀ ਤਲਾਸ਼ ਦੀਆਂ ਜਾਰੀ ਕੋਸ਼ਿਸ਼ਾਂ ਦਾ ਦ੍ਰਿਸ਼ ਅਤੇ (ਇਨਸੈੱਟ) ਬੱਚੀ ਨਿਮਰਤ ਕੌਰ ਦੀ ਫਾਈਲ ਫੋਟੋ।
Advertisement

ਪਿੰਡ ਵਰਪਾਲ ਨੇੜੇ ਸਰਹਿੰਦ ਨਹਿਰ ਦੇ ਪੁਲ ’ਤੇ ਬੀਤੇ ਦਿਨ ਹੋਏ ਹਾਦਸੇ ਦੌਰਾਨ ਜਿਹੜੇ ਦੋ ਬੱਚੇ ਲੜਕਾ ਗੁਰਭੇਜ ਸਿੰਘ (4) ਅਤੇ ਲੜਕੀ ਨਿਮਰਤ ਕੌਰ (2) ਨਹਿਰ ਵਿੱਚ ਰੁੜ੍ਹ ਗਏ ਸਨ, ਉਨ੍ਹਾਂ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ।ਇਸ ਹਾਦਸੇ ਸਬੰਧੀ ਐਸਡੀਐਮ. ਗੁਰਮੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਵੀ ਠੇਕੇਦਾਰ ਜਾਂ ਅਧਿਕਾਰੀ ਇਸ ਹਾਦਸੇ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੀਡਬਲਿਊਡੀ ਵਿਭਾਗ ਵੱਲੋਂ ਪੁਲ ’ਤੇ ਰੇਲਿੰਗ ਲਗਾਉਣ ਦਾ ਕੰਮ ਸ਼ੁਰੂ

Advertisement

ਪਿੰਡ ਵਰਪਾਲ ਨੇੜੇ ਸਰਹਿੰਦ ਨਹਿਰ ਦੇ ਘੋਨੇ ਪੁਲ ’ਤੇ ਇਹ ਹਾਦਸਾ ਵਾਪਰ ਜਾਣ ਅਤੇ ਇਕ ਬੱਚੇ ਦੀ ਮੌਤ ਤੇ ਦੂਜੇ ਦੇ ਲਾਪਤਾ ਹੋਣ ਤੋਂ ਬਾਅਦ ਪੀਡਬਲਿਊਡੀ ਵਿਭਾਗ ਦੀ ਜਾਗ ਖੁੱਲ੍ਹ ਗਈ ਹੈ ਤੇ ਵਿਭਾਗ ਵੱਲੋਂ ਪੁਲ ’ਤੇ ਰੇਲਿੰਗ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਪਹੁੰਚੇ ਵਿਧਾਇਕ ਨਰੇਸ਼ ਕਟਾਰੀਆ ਦੇ ਬੇਟੇ ਸ਼ੰਕਰ ਕਟਾਰੀਆ ਨੇ ਬੱਚੀ ਨਿਮਰਤ ਕੌਰ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇਸ ਪੁਲ ਤੋਂ ਇਲਾਵਾ ਹੋਰ ਜਿਸ ਕਿਸੇ ਪੁਲ ’ਤੇ ਰੇਲਿੰਗ ਜਾਂ ਰਿਪੇਅਰ ਦਾ ਕੰਮ ਬਾਕੀ ਹੈ, ਉਸ ਨੂੰ ਜਲਦੀ ਪੂਰਾ ਕਰਵਾਇਆ ਜਾਵੇਗਾ।

Advertisement
Show comments