ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੁਧਿਆਣਾ ਤੋਂ ਅਗਵਾ ਟੈਕਸੀ ਚਾਲਕ ਦੀ ਲਾਸ਼ ਨਹਿਰ ’ਚੋਂ ਮਿਲੀ

ਅਦਾਲਤ ਨੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਤਿੰਨ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜਿਆ
Advertisement

ਸੰਤੋਖ ਗਿੱਲ

ਗੁਰੂਸਰ ਸੁਧਾਰ, 24 ਜੂਨ

Advertisement

ਲੁਧਿਆਣਾ ਤੋਂ ਅਗਵਾ ਕਰ ਕੇ ਕਤਲ ਕੀਤੇ ਟੈਕਸੀ ਚਾਲਕ ਗੁਰਮੀਤ ਸਿੰਘ (56) ਵਾਸੀ ਬਾੜੇਵਾਲ ਦੀ ਲਾਸ਼ ਅਬੋਹਰ ਬਰਾਂਚ ਨਹਿਰ ’ਚੋਂ ਪਿੰਡ ਤੁਗਲ ਦੇ ਪੁਲ ਨੇੜਿਓਂ ਗੋਤਾਖੋਰਾਂ ਦੀ ਮਦਦ ਨਾਲ ਕੱਢ ਲਈ ਗਈ ਹੈ। ਥਾਣਾ ਸੁਧਾਰ ਦੀ ਪੁਲੀਸ ਨੇ ਮੁਲਜ਼ਮਾਂ ਵਿਰੁੱਧ ਲੁੱਟ-ਖੋਹ ਦੇ ਇਰਾਦੇ ਨਾਲ ਅਗਵਾ ਕਰ ਕੇ ਕਤਲ ਕਰਨ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਹੈ। ਜਾਂਚ ਅਫ਼ਸਰ ਥਾਣੇਦਾਰ ਮਨੋਹਰ ਲਾਲ ਅਨੁਸਾਰ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਨਿਹੰਗ, ਗੁਰਤੇਜਪ੍ਰੀਤ ਸਿੰਘ ਉਰਫ਼ ਗੁਰੀ ਦੋਵੇਂ ਵਾਸੀ ਮੋਹੀ ਅਤੇ ਗੁਰਵੰਤ ਸਿੰਘ ਬੰਟੀ ਵਾਸੀ ਦਾਖਾ ਨੂੰ ਜਗਰਾਉਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਨੇ ਮੁਲਜ਼ਮਾਂ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।

ਥਾਣਾ ਸੁਧਾਰ ਦੀ ਪੁਲੀਸ ਅਨੁਸਾਰ ਕੱਲ੍ਹ ਰਾਤ ਰੂਪਨਗਰ ਦੇ ਨੂਰਪੁਰ ਬੇਦੀ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਸਿੱਧੇ ਨਹਿਰ ਕੰਢੇ ਲਿਜਾਇਆ ਗਿਆ ਜਿੱਥੇ ਮ੍ਰਿਤਕ ਦੀ ਲਾਸ਼ ਨੂੰ ਨਹਿਰ ’ਚ ਸੁੱਟਿਆ ਗਿਆ ਸੀ। ਦੂਜੇ ਪਾਸੇ ਗੁਰਮੀਤ ਸਿੰਘ ਦਾ ਪੁੱਤਰ ਸਾਹਿਲ ਵੀ ਦੁਬਈ ਤੋਂ ਵਾਪਸ ਆ ਗਿਆ ਹੈ। ਗੁਰਮੀਤ ਸਿੰਘ ਦੀਆਂ 18 ਅਤੇ 20 ਸਾਲ ਦੀਆਂ ਦੋ ਧੀਆਂ ਹਨ। ਗੁਰਮੀਤ ਦੇ ਮਸੇਰੇ ਭਰਾ ਸਤਵਿੰਦਰ ਸਿੰਘ ਜੋਧਾਂ ਅਨੁਸਾਰ ਪਰਿਵਾਰ ਦਾ ਸਾਰਾ ਭਾਰ ਗੁਰਮੀਤ ਦੇ ਸਿਰ ’ਤੇ ਸੀ। ਪੁਲੀਸ ਵੱਲੋਂ ਗੁਰਮੀਤ ਸਿੰਘ ਦੀ ਪਤਨੀ ਨਰਿੰਦਰ ਕੌਰ ਦੇ ਬਿਆਨ ’ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਵਾਰਦਾਤ ਸਮੇਂ ਮੁਲਜ਼ਮਾਂ ਵੱਲੋਂ ਵਰਤੇ ਦੋਵੇਂ ਮੋਟਰਸਾਈਕਲਾਂ ਅਤੇ ਮ੍ਰਿਤਕ ਦੀ ਸਵਿਫ਼ਟ ਡਿਜ਼ਾਇਰ ਕਾਰ ਵੀ ਪੁਲੀਸ ਨੇ ਕਬਜ਼ੇ ਵਿੱਚ ਲੈ ਲਈ ਹੈ।

Advertisement