ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਤਨੀ ਨਾਲ ਠੁਮਕੇ ਲਾਉਣ ਵਾਲਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੁਅੱਤਲ

ਪੰਜਾਬ ਸਰਕਾਰ ਨੇ ਸੋੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਤੋਂ ਬਾਅਦ ਮੋਗਾ ਜਿਲ੍ਹੇ ਦੇ ਬਾਘਾਪੁਰਾਣਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀਪੀਈਓ) ਦੇਵੀ ਪ੍ਰਸਾਦ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਅਧਿਕਾਰੀ ਦੀ ਦਫਤਰ ਵਿਚ ਆਪਣੀ ਧਰਮਪਤਨੀ ਨਾਲ ਨੱਚਣ...
Advertisement
ਪੰਜਾਬ ਸਰਕਾਰ ਨੇ ਸੋੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਤੋਂ ਬਾਅਦ ਮੋਗਾ ਜਿਲ੍ਹੇ ਦੇ ਬਾਘਾਪੁਰਾਣਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀਪੀਈਓ) ਦੇਵੀ ਪ੍ਰਸਾਦ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਅਧਿਕਾਰੀ ਦੀ ਦਫਤਰ ਵਿਚ ਆਪਣੀ ਧਰਮਪਤਨੀ ਨਾਲ ਨੱਚਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ।
ਇਸ ਸਬੰਧੀ ਮੁਅੱਤਲ ਸਿੱਖਿਆ ਅਧਿਕਾਰੀ ਦੇਵੀ ਪ੍ਰਸਾਦ ਨੇ ਸੰਪਰਕ ਕਰਨ ਤੇ ਕਿਹਾ ਕਿ ਇਹ ਵੀਡੀਓ ਦਫ਼ਤਰੀ ਸਮੇਂ ਤੋਂ ਬਾਅਦ ਦੀ ਹੈ ਅਤੇ ਉਸ ਦੀ ਧਰਮਪਤਨੀ ਮੰਜ਼ਿਲਾ ਨਾਲ ਹੈ। ਉਨ੍ਹਾਂ ਕਿਹਾ ਕਿ ਮਹੀਨੇ ਦੀ 25 ਜੁਲਾਈ ਨੂੰ ਪੰਚਾਇਤ ਚੋਣ ਡਿਊਟੀ ਪ੍ਰਬੰਧਾਂ ਕਾਰਨ ‘ਵਿਆਹ ਵਰੇਗੰਢ’ ਲਈ ਘਰ ਨਹੀਂ ਜਾ ਸਕਿਆ ਸੀ। ਉਸ ਨੇ ਆਪਣੇ ਪੁੱਤ ਨੂੰ ਇਹ ਵੀਡੀਓ ਭੇਜੀ ਸੀ ਅਤੇ ਕਿਸੇ ਨੇ ਵਾਇਰਲ ਕੀਤੀ ਹੈ। ਹੁਣ ਉਨ੍ਹਾਂ ਇਹ ਵੀਡੀਓ ਡਿਲੀਟ ਕਰ ਦਿੱਤੀ ਹੈ।
ਪਰ ਇਸ ਘਟਨਾ ਤੋਂ ਬਾਅਦ ਬਾਘਾਪੁਰਾਣਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀਪੀਈਓ) ਦੇਵੀ ਪ੍ਰਸਾਦ ਨੂੰ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇੱਕ ਵੀਡੀਓ ਤੇਜੀ ਨਾਲ ਵਾਈਰਲ ਹੋਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸਾਂ ’ਤੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਅਧਿਕਾਰੀ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਕੁਤਾਹੀ, ਅਨੁਸ਼ਾਸਨਹੀਣਤਾ ਜਾਂ ਅਨੈਤਿਕ ਗਤੀਵਿਧੀਆਂ ਲਈ ਕੋਈ ਥਾਂ ਨਹੀਂ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਜਾਂ ਆਪਣੀ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਬੀਪੀਈਓ ਕੁੱਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਉਣ ਦੇ ਯਤਨਾਂ ਲਈ ਅਧਿਆਪਕਾਂ ਤੇ ਸਿੱਖਿਆ ਅਫਸਰਾਂ ਨੂੰ ਟਰੈਨਿੰਗ ਵਾਸਤੇ ਫਿਨਲੈਂਡ ਭੇਜੇ ਜਥੇ ਵਿਚ ਵੀ ਸ਼ਾਮਲ ਸੀ।
Advertisement