ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਰਾਬਸੀ, ਰਾਜਪੁਰਾ ਤੇ ਪਟਿਆਲਾ ਸ਼ਹਿਰੀ ’ਚ ਭਾਜਪਾ ਦੀ ਜਿੱਤ ਬਣੀ ਕਾਂਗਰਸ ਵਿੱਚ ਕਲੇਸ਼ ਦਾ ਕਾਰਨ

ਪੱਤਰ ਪ੍ਰੇਰਕ ਪਟਿਆਲਾ, 5 ਜੂਨ ਲੋਕ ਸਭਾ ਚੋਣਾਂ ਦੌਰਾਨ ਰਾਜਪੁਰਾ, ਡੇਰਾਬਸੀ ਤੇ ਪਟਿਆਲਾ ਸ਼ਹਿਰੀ ਹਲਕਿਆਂ ਵਿੱਚ ਭਾਜਪਾ ਦੀ ਜਿੱਤ ਨੇ ਕਾਂਗਰਸ ਵਿੱਚ ਚਰਚਾ ਛੇੜ ਦਿੱਤੀ ਹੈ। ਆਗੂਆਂ ਹਰਦਿਆਲ ਸਿੰਘ ਕੰਬੋਜ, ਦੀਪਇੰਦਰ ਸਿੰਘ ਢਿੱਲੋਂ ਤੇ ਵਿਸ਼ਣੂ ਸ਼ਰਮਾ ਦੇ ਵਿਰੋਧੀਆਂ ਵੱਲੋਂ ਕਿਹਾ...
Advertisement

ਪੱਤਰ ਪ੍ਰੇਰਕ

ਪਟਿਆਲਾ, 5 ਜੂਨ

Advertisement

ਲੋਕ ਸਭਾ ਚੋਣਾਂ ਦੌਰਾਨ ਰਾਜਪੁਰਾ, ਡੇਰਾਬਸੀ ਤੇ ਪਟਿਆਲਾ ਸ਼ਹਿਰੀ ਹਲਕਿਆਂ ਵਿੱਚ ਭਾਜਪਾ ਦੀ ਜਿੱਤ ਨੇ ਕਾਂਗਰਸ ਵਿੱਚ ਚਰਚਾ ਛੇੜ ਦਿੱਤੀ ਹੈ। ਆਗੂਆਂ ਹਰਦਿਆਲ ਸਿੰਘ ਕੰਬੋਜ, ਦੀਪਇੰਦਰ ਸਿੰਘ ਢਿੱਲੋਂ ਤੇ ਵਿਸ਼ਣੂ ਸ਼ਰਮਾ ਦੇ ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੇ ਕਾਂਗਰਸੀ ਉਮੀਦਵਾਰ ਦੀ ਦਿਲੋਂ ਮਦਦ ਨਹੀਂ ਕੀਤੀ। ਅੰਦਰੋਂ-ਅੰਦਰੀਂ ਸੁਲਗ ਰਹੀ ਇਸ ਅੱਗ ਦਾ ਧੂੰਆਂ ਡਾ. ਧਰਮਵੀਰ ਗਾਂਧੀ ਤੱਕ ਵੀ ਪੁੱਜਿਆ ਹੈ।

ਉਨ੍ਹਾਂ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਸਾਰੇ ਵਰਕਰਾਂ ਤੇ ਆਗੂਆਂ ਨੇ ਕਾਂਗਰਸੀ ਉਮੀਦਵਾਰ ਦੀ ਡਟ ਕੇ ਮਦਦ ਕੀਤੀ ਹੈ।

ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਡੇਰਾਬਸੀ, ਰਾਜਪੁਰਾ ਅਤੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿੱਚ ਸਾਰੇ ਸ਼ਹਿਰੀ ਖੇਤਰ ਹਨ ਜਿਸ ਕਾਰਨ ਇੱਥੋਂ ਦੇ ਵਸਨੀਕਾਂ ’ਤੇ ਰਾਮ ਮੰਦਰ ਦਾ ਕਾਫ਼ੀ ਪ੍ਰਭਾਵ ਹੈ। ਇਸੇ ਕਾਰਨ ਇਨ੍ਹਾਂ ਨੇ ਭਾਜਪਾ ਨੂੰ ਵੋਟ ਪਾ ਦਿੱਤੀ ਹੈ ਜਦਕਿ ਦੀਪਇੰਦਰ ਸਿੰਘ ਨੇ ਡੇਰਾਬੱਸੀ ਹਲਕੇ ਵਿੱਚ ਬਹੁਤ ਮਿਹਨਤ ਕੀਤੀ ਹੈ।

ਇਸੇ ਤਰ੍ਹਾਂ ਰਾਜਪੁਰਾ ਵਿੱਚ ਹਰਦਿਆਲ ਸਿੰਘ ਕੰਬੋਜ ਨੇ ਆਖ਼ਰੀ ਦਿਨ ਤੱਕ ਪ੍ਰਚਾਰ ਕੀਤਾ ਤਾਂ ਹੀ ਤਾਂ ਉਹ ਪਟਿਆਲਾ ਤੋਂ ਜਿੱਤੇ ਹਨ। ਪਟਿਆਲਾ ਸ਼ਹਿਰੀ ਖੇਤਰ ਵਿੱਚ ਵਿਸ਼ਣੂ ਸ਼ਰਮਾ ਨੇ ਵੀ ਪਾਰਟੀ ਲਈ ਕਾਫ਼ੀ ਮਿਹਨਤ ਕੀਤੀ ਅਤੇ ਦਿਨ ਰਾਤ ਪਾਰਟੀ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ।

Advertisement