ਹੜ੍ਹ ਦੇ ਝੰਬੇ ਪੰਜਾਬ ਲਈ ਵੱਡੀ ਰਾਹਤ; ਡੈਮਾਂ ਵਿਚ ਪਾਣੀ ਦਾ ਪੱਧਰ ਘਟਿਆ
ਪੰਜਾਬ ਦੇ ਹੜ੍ਹ ਪ੍ਰਭਾਵਿਤ ਹਿੱਸਿਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਹੈ ਕਿ ਡੈਮਾਂ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਪੌਂਗ ਡੈਮ, ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਵਿੱਚ ਪਾਣੀ ਦਾ ਵਹਾਅ ਘੱਟ ਗਿਆ ਹੈ। ਪੌਂਗ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1392.46 ਫੁੱਟ ਸੀ ਜਦੋਂ ਕਿ ਇਹ 1393.63 ਫੁੱਟ ਸੀ। ਪਾਣੀ ਦਾ ਵਹਾਅ 1,44,741 ਕਿਊਸਿਕ ਤੋਂ ਘੱਟ ਕੇ 61371 ਕਿਊਸਿਕ ਹੋ ਗਿਆ ਹੈ। ਬੀਬੀਐਮਬੀ ਨੇ 1,390 ਫੁੱਟ ਦੀ ਸਿਖਰਲੀ ਹੱਦ ਨੂੰ ਬਣਾ ਕੇ ਰੱਖਿਆ ਹੈ। ਪੌਂਗ ਡੈਮ ਤੋਂ ਲੰਘੇ ਦਿਨ ਵੱਧ ਤੋਂ ਵੱਧ ਨਿਕਾਸ 1.10,000 ਕਿਊਸਿਕ ਸੀ, ਜੋ ਕਿ ਹੁਣ ਤੱਕ ਕਿਸੇ ਵੀ ਸਾਲ ਲਈ ਸਭ ਤੋਂ ਵੱਧ ਹੈ।
ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 526 ਮੀਟਰ ਤੋਂ 1 ਮੀਟਰ ਘਟਾ ਕੇ 525 ਮੀਟਰ ਕਰ ਦਿੱਤਾ ਗਿਆ ਹੈ। ਪਾਣੀ ਦੀ ਆਮਦ ਵੀ 91286 ਕਿਊਸਿਕ ਤੋਂ ਘਟਾ ਕੇ 54623 ਕਿਊਸਿਕ ਕਰ ਦਿੱਤੀ ਗਈ ਹੈ। ਦੋ ਦਿਨ ਪਹਿਲਾਂ ਡੈਮ ਵਿੱਚ ਪਾਣੀ ਦਾ ਪੱਧਰ 527.91 ਦੇ ਸਿਖਰਲੇ ਪੱਧਰ ਨੂੰ ਪਾਰ ਕਰ ਗਿਆ ਸੀ।
ਭਾਖੜਾ ਵਿੱਚ ਪਾਣੀ ਦਾ ਪੱਧਰ 1671.71 ਫੁੱਟ ਹੈ, ਜੋ ਕਿ ਕੱਲ੍ਹ ਦੇ 1671.83 ਫੁੱਟ ਦੇ ਪੱਧਰ ਤੋਂ ਥੋੜ੍ਹਾ ਘੱਟ ਹੈ। ਜਲ ਭੰਡਾਰ ਵਿੱਚ ਪਾਣੀ ਦੀ ਆਮਦ 49137 ਕਿਊਸਿਕ ਹੈ ਜਦੋਂ ਕਿ ਕੱਲ੍ਹ ਇਹ 54213 ਕਿਊਸਿਕ ਸੀ।
ਤਿੰਨੋਂ ਪਣ-ਬਿਜਲੀ ਪਲਾਂਟਾਂ ’ਤੇ ਉਤਪਾਦਨ ਵੱਧ ਤੋਂ ਵੱਧ ਹੈ। ਭਾਖੜਾ ਵਿਚ ਇਹ 332.4 ਲੱਖ ਯੂਨਿਟ (LU), ਰਣਜੀਤ ਸਾਗਰ ਵਿਚ 145.4 LU ਅਤੇ ਪੌਂਗ ਵਿਚ 84.48 LU ਹੈ। ਬੀਬੀਐਮਬੀ ਅਧਿਕਾਰੀ ਆਪਣੇ ਅੰਤਿਮ ਸਮਾਂ-ਸਾਰਣੀ ਅਨੁਸਾਰ ਪੱਧਰ ਨੂੰ ਬਣਾਈ ਰੱਖਣ ਲਈ ਉੱਚ ਡਿਸਚਾਰਜ ਪੱਧਰ ਬਣਾਈ ਰੱਖ ਰਹੇ ਸਨ।