ਬੀਡੀਪੀਓ ਨੂੰ ਆਪਣੇ ਵਿਭਾਗ ਕੋਲੋਂ ਨਹੀਂ ਮਿਲ ਰਿਹਾ ਆਰਟੀਆਈ ਦਾ ਜਵਾਬ
ਖੇਤਰੀ ਪ੍ਰਤੀਨਿਧ ਐਸਏਐਸ ਨਗਰ (ਮੁਹਾਲੀ), 2 ਜੁਲਾਈ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਦੇ ਸ਼ਾਮਲਾਤ ਸੈੱਲ ’ਚ ਤਾਇਨਾਤ ਬੀਡੀਪੀਓ ਮਲਵਿੰਦਰ ਸਿੰਘ ਨੂੰ ਆਪਣੇ ਵਿਭਾਗ ਕੋਲੋਂ ਹੀ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਬੀਡੀਪੀਓ ਨੇ 5 ਮਈ ਨੂੰ...
Advertisement
ਖੇਤਰੀ ਪ੍ਰਤੀਨਿਧ
ਐਸਏਐਸ ਨਗਰ (ਮੁਹਾਲੀ), 2 ਜੁਲਾਈ
Advertisement
ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਦੇ ਸ਼ਾਮਲਾਤ ਸੈੱਲ ’ਚ ਤਾਇਨਾਤ ਬੀਡੀਪੀਓ ਮਲਵਿੰਦਰ ਸਿੰਘ ਨੂੰ ਆਪਣੇ ਵਿਭਾਗ ਕੋਲੋਂ ਹੀ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਬੀਡੀਪੀਓ ਨੇ 5 ਮਈ ਨੂੰ ਵਿਭਾਗ ਦੇ ਇੱਕ ਬੀਡੀਪੀਓ ਤੇ ਪੰਚਾਇਤ ਸਕੱਤਰ ਖ਼ਿਲਾਫ਼ ਦਾਇਰ ਹੋਈ ਚਾਰਜਸ਼ੀਟ ਤੇ ਇਸ ਸਬੰਧੀ ਪਡ਼ਤਾਲੀਆ ਅਫ਼ਸਰ ਵੱਲੋਂ ਕੀਤੀ ਗਈ ਪਡ਼ਤਾਲ ਦੀਆਂ ਕਾਪੀਆਂ ਤੇ ਆਪਣੀ ਮੈਡੀਕਲ ਛੁੱਟੀ ਬਾਰੇ ਜਾਣਕਾਰੀ ਮੰਗੀ ਹੈ। ਮਲਵਿੰਦਰ ਨੇ ਦੱਸਿਆ ਕਿ ਜਾਣਕਾਰੀ ਨਾ ਮਿਲਣ ’ਤੇ ਉਨ੍ਹਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਕੋਲ ਅਪੀਲ ਦਾਇਰ ਕੀਤੀ ਹੈ। ਇਸ ਮੌਕੇ ਮਲਵਿੰਦਰ ਸਿੰਘ ਤੇ ਸ਼ਾਖਾ ਵੱਲੋਂ ਸੀਨੀਅਰ ਸਹਾਇਕ ਸਾਗਰ ਮਿੱਤਲ ਪੇਸ਼ ਹੋਏ। ਵਿਭਾਗ ਦੇ ਸਹਾਇਕ ਡਾਇਰੈਕਟਰ ਨੇ ਸਾਗਰ ਮਿੱਤਲ ਨੂੰ ਕੇਸ ਦੀ ਅਗਲੀ ਤਰੀਕ 7 ਜੁਲਾਈ ਤੋਂ ਪਹਿਲਾਂ ਉਕਤ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਹੈ।
Advertisement