ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਠਿੰਡਾ: ਰੇਲਵੇ ਟਰੈਕ ਤੋਂ ਲੋਹੇ ਦੀਆਂ ਰਾਡਾਂ ਮਿਲਣ ਕਾਰਨ ਆਵਾਜਾਈ ਪ੍ਰਭਾਵਿਤ

ਚੰਡੀਗੜ੍ਹ, 23 ਸਤੰਬਰ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਰੇਲਵੇ ਦੀ ਪੱਟੜੀ ਤੋਂ ਲੋਹੇ ਦੀਆਂ ਨੌਂ ਰਾਡਾਂ ਮਿਲੀਆਂ ਜਿਸ ਕਾਰਨ ਕੁਝ ਸਮੇਂ ਲਈ ਰੇਲ ਆਵਾਜਾਈ ਵਿੱਚ ਵਿਘਨ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਰਾਡਾਂ ਦਿੱਲੀ-ਬਠਿੰਡਾ ਰੋਡ ’ਤੇ ਬੰਗੀ ਨਗਰ ਨੇੜੇ ਐਤਵਾਰ...
Advertisement

ਚੰਡੀਗੜ੍ਹ, 23 ਸਤੰਬਰ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਰੇਲਵੇ ਦੀ ਪੱਟੜੀ ਤੋਂ ਲੋਹੇ ਦੀਆਂ ਨੌਂ ਰਾਡਾਂ ਮਿਲੀਆਂ ਜਿਸ ਕਾਰਨ ਕੁਝ ਸਮੇਂ ਲਈ ਰੇਲ ਆਵਾਜਾਈ ਵਿੱਚ ਵਿਘਨ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਰਾਡਾਂ ਦਿੱਲੀ-ਬਠਿੰਡਾ ਰੋਡ ’ਤੇ ਬੰਗੀ ਨਗਰ ਨੇੜੇ ਐਤਵਾਰ ਨੂੰ ਮਿਲੀਆਂ ਹਨ। ਸਰਕਾਰੀ ਰੇਲਵੇ ਪੁਲੀਸ (ਜੀਆਰਪੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਮਾਲ ਗੱਡੀ ਦੇ ਲੋਕੋ ਪਾਇਲਟ ਨੇ ਇਨ੍ਹਾਂ ਰਾਡਾਂ ਨੂੰ ਦੇਖਿਆ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਲੋਹੇ ਦੀਆਂ 9 ਰਾਡਾਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੇਲਗੱਡੀ 40 ਮਿੰਟ ਤੱਕ ਰੁਕੀ ਰਹੀ। ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ, ਰੇਲਵੇ ਸੁਰੱਖਿਆ ਬਲ (ਆਰਪੀਐੱਫ) ਅਤੇ ਜੀਆਰਪੀ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਖੇਤਰ ਦੀ ਤਲਾਸ਼ੀ ਲਈ। ਪੰਜਾਬ ਜੀਆਰਪੀ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੀਟੀਆਈ

Advertisement

Advertisement