ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਠਿੰਡਾ: ਥਾਣਾ ਕੈਂਟ ਦੇ ਸੰਤਰੀ ਦੀ ਲੁਟੇਰੇ ਬੰਦੂਕ ਖੋਹ ਕੇ ਫ਼ਰਾਰ

ਮਨੋਜ ਸ਼ਰਮਾ ਬਠਿੰਡਾ, 11 ਅਗਸਤ ਅੱਜ ਤੜਕੇ 3 ਵਜੇ ਦੇ ਕਰੀਬ ਭੁੱਚੋ ਖੁਰਦ ਨਜ਼ਦੀਕ ਸਕੌਡਾ ਕਾਰ ਸਵਾਰਾਂ ਵੱਲੋਂ ਨੇ ਫਾਇਰਿੰਗ ਕਰਨ ਤੋਂ ਬਾਅਦ ਥਾਣਾ ਕੈਂਟ ਦੇ ਸੰਤਰੀ ਦੀ ਬੰਦੂਕ ਖੋਹ ਲਈ ਤੇ ਫ਼ਰਾਰ ਹੋ ਗਏ। ਤੇਜ਼ ਰਫਤਾਰ ਸਕੌਡਾ ਵਿੱਚ...
ਫੋਟੋ: ਪਵਨ ਸ਼ਰਮਾ
Advertisement

ਮਨੋਜ ਸ਼ਰਮਾ

Advertisement

ਬਠਿੰਡਾ, 11 ਅਗਸਤ

ਅੱਜ ਤੜਕੇ 3 ਵਜੇ ਦੇ ਕਰੀਬ ਭੁੱਚੋ ਖੁਰਦ ਨਜ਼ਦੀਕ ਸਕੌਡਾ ਕਾਰ ਸਵਾਰਾਂ ਵੱਲੋਂ ਨੇ ਫਾਇਰਿੰਗ ਕਰਨ ਤੋਂ ਬਾਅਦ ਥਾਣਾ ਕੈਂਟ ਦੇ ਸੰਤਰੀ ਦੀ ਬੰਦੂਕ ਖੋਹ ਲਈ ਤੇ ਫ਼ਰਾਰ ਹੋ ਗਏ। ਤੇਜ਼ ਰਫਤਾਰ ਸਕੌਡਾ ਵਿੱਚ 5 ਦੇ ਕ਼ਰੀਬ ਨੌਜਵਾਨ ਸਵਾਰ ਸਨ।

ਪਤਾ ਲੱਗਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਭੁੱਚੋ ਖੁਰਦ ਨੇੜੇ ਕੁਝ ਲੋਕਾਂ ਨੂੰ ਲੁੱਟਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ। ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਬਾਅਦ ਵਿੱਚ ਜਦੋਂ ਕਾਰ ਬਠਿੰਡਾ ਵੱਲ ਜਾ ਰਹੀ ਸੀ ਤਾਂ ਕੈਂਟ ਥਾਣੇ ਦੇ ਹੌਲਦਾਰ ਨੇ ਦੋ ਹੋਰ ਪੁਲੀਸ ਮੁਲਾਜ਼ਮਾਂ ਨਾਲ ਮਿਲ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਕਾਂਸਟੇਬਲ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਉਸ ਦੀ ਰਾਈਫਲ ਖੋਹ ਲਈ ਅਤੇ ਫ਼ਰਾਰ ਹੋ ਗਏ। ਜ਼ਖ਼ਮੀ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।

Advertisement