ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਠਿੰਡਾ: ਯੂਥ ਫੈਸਟੀਵਲ ਵਿੱਚ ਝਗੜੇ ਦੌਰਾਨ ਚੱਲੀ ਗੋਲੀ

ਬਠਿੰਡਾ ਦੇ ਰਾਜਿੰਦਰਾ ਕਾਲਜ ਵਿਖੇ ਚੱਲ ਰਹੇ ਯੂਥ ਫੈਸਟੀਵਲ ਦੌਰਾਨ ਦੋ ਗਰੁੱਪਾਂ ਵਿਚਕਾਰ ਹੋਏ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਹਫੜਾ ਦਫੜੀ ਮਚ ਗਈ। ਸੂਤਰਾਂ ਅਨੁਸਾਰ ਘਟਨਾ ਦੌਰਾਨ ਦੋ ਫਾਇਰ ਹੋਏ ਸਨ, ਜਿਸ ਨਾਲ ਸਮਾਰੋਹ ਵਿੱਚ ਭਗਦੜ ਦੀ ਸਥਿਤੀ ਬਣ...
Advertisement
ਬਠਿੰਡਾ ਦੇ ਰਾਜਿੰਦਰਾ ਕਾਲਜ ਵਿਖੇ ਚੱਲ ਰਹੇ ਯੂਥ ਫੈਸਟੀਵਲ ਦੌਰਾਨ ਦੋ ਗਰੁੱਪਾਂ ਵਿਚਕਾਰ ਹੋਏ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਹਫੜਾ ਦਫੜੀ ਮਚ ਗਈ। ਸੂਤਰਾਂ ਅਨੁਸਾਰ ਘਟਨਾ ਦੌਰਾਨ ਦੋ ਫਾਇਰ ਹੋਏ ਸਨ, ਜਿਸ ਨਾਲ ਸਮਾਰੋਹ ਵਿੱਚ ਭਗਦੜ ਦੀ ਸਥਿਤੀ ਬਣ ਗਈ।

ਮੌਕੇ ’ਤੇ ਪਹੁੰਚੀ ਸਥਾਨਕ ਪੁਲੀਸ ਨੇ ਕੁੱਝ ਨੌਜਵਾਨਾਂ ਨੂੰ ਕਾਬੂ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲੀਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਹਥਿਆਰ ਕਾਲਜ ਅੰਦਰ ਕਿਵੇਂ ਲਿਆਂਦੇ ਗਏ ਅਤੇ ਘਟਨਾ ਦੇ ਪਿੱਛੇ ਕੀ ਕਾਰਨ ਸਨ। ਖੁਸ਼ਕਿਸਮਤੀ ਨਾਲ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਇਸ ਮਾਮਲੇ ’ਤੇ ਪੀ.ਐੱਸ.ਯੂ. ਦੀ ਆਗੂ ਪਾਇਲ ਨੇ ਕਾਲਜ ਪ੍ਰਬੰਧਕੀ ਅਤੇ ਪ੍ਰਿੰਸੀਪਲ ਜੋਤਿਸਨਾ ’ਤੇ ਸਵਾਲ ਚੁੱਕਦੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਸ ਖੇਤਰੀ ਮੇਲੇ ਲਈ ਪੂਰੇ ਪੰਜਾਬ ਦੇ ਕਾਲਜਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ। ਪਰ ਪੰਜਾਬ ਨੂੰ ਖੁੱਲਾ ਸੱਦਾ ਦੇਣਾ ਗਲਤ ਫੈਸਲਾ ਸੀ। ਉਨ੍ਹਾਂ ਕਿਹਾ ਕਿ ਕਾਲਜ ਪ੍ਰਬੰਧਕਾਂ ਨੂੰ ਪਹਿਲਾਂ ਤੋਂ ਪੂਰੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਸਨ।ਉਨ੍ਹਾਂ ਯੂਥ ਫੈਸਟੀਵਲ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਬਠਿੰਡਾ ਦੇ ਮੇਅਰ ਵੀ ਸਵਾਲ ਚੁੱਕੇ।

Advertisement

ਉਧਰ ਬਠਿੰਡਾ ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement
Show comments