ਬਠਿੰਡਾ: ਸਰਹੰਦ ਨਹਿਰ ’ਚ ਡਿੱਗੀ ਕਾਰ ਦੇ ਸਵਾਰਾਂ ਨੂੰ ਬਚਾਉਣ ਵਾਲੇ ਨੌਜਵਾਨਾਂ ਦਾ ਮੁੱਖ ਮੰਤਰੀ ਵੱਲੋਂ ਸਨਮਾਨ
ਪੰਜਾਬ ਨੂੰ ਆਪਣੇ ਅਜਿਹੇ ਬਹਾਦਰ ਨੌਜਵਾਨਾਂ ’ਤੇ ਮਾਣ: ਮੁੱਖ ਮੰਤਰੀ
Advertisement
ਬਠਿੰਡਾ ਵਿਚ ਪਿਛਲੇ ਦਿਨੀਂ ਸਰਹੰਦ ਨਹਿਰ ’ਚ ਡਿੱਗੀ ਕਾਰ ਦੇ ਸਵਾਰਾਂ ਨੂੰ ਬਚਾਉਣ ਲਈ ਦਿਖਾਈ ਦਲੇਰੀ ਬਦਲੇ ਦੋ ਨੌਜਵਾਨਾਂ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਦੋਵਾਂ ਨੌਜਵਾਨਾਂ ਕ੍ਰਿਸ਼ਨ ਪਾਸਵਾਨ ਅਤੇ ਜਸਕਰਨ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਪਾਣੀ ਵਿੱਚ ਕੁੱਦ ਕੇ ਕਾਰ ਸਵਾਰਾਂ ਦੀ ਜਾਨ ਬਚਾਈ। ਇਨ੍ਹਾਂ ਦੀ ਹਿੰਮਤ ਅਤੇ ਸੇਵਾ ਭਾਵ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦਾ ਲੋਈ ਪਾ ਕੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਅਜਿਹੇ ਬਹਾਦਰ ਨੌਜਵਾਨਾਂ ’ਤੇ ਮਾਣ ਹੈ। ਉਨ੍ਹਾਂ ਕਿਹਾ ਅਜ਼ਾਦੀ ਦਿਹਾੜੇ ਮੌਕੇ ਵੀ ਇਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
Advertisement
ਚੇਤੇ ਰਹੇ ਕਿ ਬੀਤੇ ਕੱਲ੍ਹ ਮੁੱਖ ਮੰਤਰੀ ਵੱਲੋਂ ਪੁਲੀਸ ਮੁਲਾਜ਼ਮਾਂ ਦਾ ਵੀ ਸਨਮਾਨ ਕੀਤਾ ਗਿਆ ਸੀ। ਮੁੱਖ ਮੰਤਰੀ ਤੋਂ ਪਹਿਲਾਂ ਉਕਤ ਹਾਦਸੇ ਵਿਚ ਹੀਰੋ ਬਣ ਕੇ ਉਭਰੇ ਇਨ੍ਹਾਂ ਦੋਵਾਂ ਨੌਜਵਾਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਰਾਜਨੀਤਕ ਪਾਰਟੀਆਂ ਵੱਲੋਂ ਵੀ ਸਨਮਾਨ ਕੀਤਾ ਗਿਆ ਸੀ।
Advertisement