ਕਰਜ਼ੇ ’ਤੇ ਵਿਆਜ ਘਟਾਉਣ ਬੈਂਕ: ਆਰਬੀਆਈ
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਰਿਪੋਰਟ ’ਚ ਸੁਝਾਅ ਦਿੱਤਾ ਗਿਆ ਹੈ ਕਿ ਸਾਰੇ ਬੈਂਕਾਂ ਨੂੰ ਨੀਤੀਗਤ ਵਿਆਜ ਦਰਾਂ ’ਚ ਕਟੌਤੀ ਦਾ ਲਾਭ ਗਾਹਕਾਂ ਤੱਕ ਤੇਜ਼ੀ ਨਾਲ ਪਹੁੰਚਾਉਂਦਿਆਂ ਕਰਜ਼ ਨੂੰ ਸਸਤਾ ਕਰਨਾ ਚਾਹੀਦਾ ਹੈ। ਕੇਂਦਰੀ ਬੈਂਕ ਨੇ ਇਸੇ ਮਹੀਨੇ ਰੈਪੋ...
Advertisement
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਰਿਪੋਰਟ ’ਚ ਸੁਝਾਅ ਦਿੱਤਾ ਗਿਆ ਹੈ ਕਿ ਸਾਰੇ ਬੈਂਕਾਂ ਨੂੰ ਨੀਤੀਗਤ ਵਿਆਜ ਦਰਾਂ ’ਚ ਕਟੌਤੀ ਦਾ ਲਾਭ ਗਾਹਕਾਂ ਤੱਕ ਤੇਜ਼ੀ ਨਾਲ ਪਹੁੰਚਾਉਂਦਿਆਂ ਕਰਜ਼ ਨੂੰ ਸਸਤਾ ਕਰਨਾ ਚਾਹੀਦਾ ਹੈ। ਕੇਂਦਰੀ ਬੈਂਕ ਨੇ ਇਸੇ ਮਹੀਨੇ ਰੈਪੋ ਦਰ 0.50 ਫ਼ੀਸਦ ਘਟਾ ਕੇ 5.50 ਫ਼ੀਸਦ ਕਰ ਦਿੱਤੀ ਸੀ। ਰਿਜ਼ਰਵ ਬੈਂਕ ਦੇ ਜੂਨ ਬੁਲੇਟਿਨ ’ਚ ਪ੍ਰਕਾਸ਼ਿਤ ਲੇਖ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਦਰਾਂ ’ਚ ਕਟੌਤੀ ਦਾ ਲਾਭ ਗਾਹਕਾਂ ਤੱਕ ਅਸਰਦਾਰ ਢੰਗ ਨਾਲ ਪਹੁੰਚਾਉਣ ਲਈ ਵਿੱਤੀ ਹਾਲਾਤ ਠੀਕ ਹਨ। ਜ਼ਿਆਦਾਤਰ ਬੈਂਕ ਫਰਵਰੀ ਅਤੇ ਅਪਰੈਲ ’ਚ ਐਲਾਨੀਆਂ ਦਰਾਂ ’ਚ ਕਟੌਤੀ ਦਾ ਲਾਭ ਆਪਣੇ ਗਾਹਕਾਂ ਤੱਕ ਪਹਿਲਾਂ ਹੀ ਪਹੁੰਚਾ ਚੁੱਕੇ ਹਨ। ਭਾਰਤੀ ਸਟੇਟ ਬੈਂਕ, ਬੈਂਕ ਆਫ਼ ਬੜੌਦਾ ਅਤੇ ਐੱਚਡੀਐੱਫਸੀ ਬੈਂਕ ਸਮੇਤ ਕਈ ਵੱਡੇ ਬੈਂਕ 6 ਜੂਨ ਨੂੰ ਆਰਬੀਆਈ ਵੱਲੋਂ ਰੈਪੋ ਦਰ ’ਚ 0.50 ਫ਼ੀਸਦ ਦੀ ਵੱਡੀ ਕਟੌਤੀ ਦੇ ਕੁਝ ਹੀ ਦਿਨਾਂ ਮਗਰੋਂ ਆਪਣੀਆਂ ਕਰਜ਼ ਦਰਾਂ ਨਾਲ ਜੁੜੇ ਵਿਆਜ ’ਚ ਇੰਨੀ ਹੀ ਕਟੌਤੀ ਕਰ ਚੁੱਕੇ ਹਨ। -ਪੀਟੀਆਈ
Advertisement
Advertisement