ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੈਂਕ ਘਪਲਾ: ਖਾਤਾਧਾਰਕਾਂ ਨੂੰ 25 ਲੱਖ ਰੁਪਏ ਮੋੜੇ

ਰਿਜਨਲ ਮੈਨੇਜਰ ਵੱਲੋਂ ਸਾਰੀ ਰਾਸ਼ੀ ਵਿਆਜ ਸਣੇ ਦੇਣ ਦਾ ਭਰੋਸਾ
Advertisement
ਇੱਥੇ ਐੱਸਬੀਆਈ ਬੈਂਕ ਘਪਲੇ ਵਿੱਚ ਬੈਂਕ ਪ੍ਰਬੰਧਕਾਂ ਵੱਲੋਂ ਕੁਝ ਖਾਤੇਦਾਰਾਂ ਦੇ 25 ਲੱਖ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ। ਸਾਦਿਕ ਦੀ ਐੱਸਬੀਆਈ ਬੈਂਕ ਵਿੱਚ ਕਰੋੜਾਂ ਰੁਪਏ ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਗਲਤ ਤਰੀਕੇ ਨਾਲ ਕੱਢੇ ਗਏ ਸਨ। ਇਸ ਸਬੰਧੀ ਥਾਣਾ ਸਾਦਿਕ ਵਿੱਚ ਕੇਸ ਵੀ ਦਰਜ ਹੋਇਆ ਸੀ। ਮਗਰੋਂ ਖਾਤਾਧਾਰਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਬੈਂਕ ਅੱਗੇ ਪੱਕਾ ਮੋਰਚਾ ਲਾਇਆ ਗਿਆ ਸੀ ਅਤੇ ਖਾਤਾਧਾਰਕਾਂ ਦੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਗਈ ਸੀ। ਲੋਕਾਂ ਦੇ ਰੋਸ ਨੂੰ ਦੇਖਦਿਆਂ ਐੱਸਬੀਆਈ ਦੇ ਰਿਜਨਲ ਮੈਨੇਜਰ ਪ੍ਰਵੀਨ ਸੋਨੀ ਨੇ ਬੈਂਕ ਦਾ ਦੌਰਾ ਕਰਕੇ ਲਿਖਤੀ ਭਰੋਸਾ ਦਿੱਤਾ ਸੀ ਕਿ 18 ਅਗਸਤ ਤੱਕ ਖਾਤਾਧਾਰਕਾਂ ਦੇ ਪੈਸੇ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮਗਰੋਂ ਪੜਤਾਲ ਕਰਕੇ ਬੈਂਕ ਨੇ ਛੇ ਖਾਤੇਦਾਰਾਂ ਦੇ 25 ਲੱਖ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਵਾਪਸ ਜਮ੍ਹਾਂ ਕਰ ਦਿੱਤੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਰਜਿੰਦਰ ਸਿੰਘ ਕਿੰਗਰਾ, ਗੁਰਮੀਤ ਸੰਗਰਾਹੂਰ ਅਤੇ ਬੀਕੇਯੂ ਲੱਖੋਵਾਲ ਦੇ ਆਗੂ ਸਿਮਰਜੀਤ ਸਿੰਘ ਘੁੱਦੂਵਾਲਾ ਨੇ ਕਿਹਾ ਕਿ ਕਰੀਬ 15 ਕਰੋੜ ਰੁਪਏ ਦੀ ਠੱਗੀ ਖਾਤੇਦਾਰਾਂ ਨਾਲ ਵੱਜੀ ਹੈ। ਇਸ ਵਿੱਚੋਂ ਬੈਂਕ ਨੇ ਮਹੀਨੇ ਮਗਰੋਂ 25 ਲੱਖ ਰੁਪਏ ਹੀ ਵਾਪਸ ਕੀਤੇ ਹਨ। ਰਿਜਨਲ ਮੈਨੇਜਰ ਪ੍ਰਵੀਨ ਸੋਨੀ ਨੇ ਕਿਹਾ ਕਿ ਬੈਂਕ ਵੱਲੋਂ 90 ਦਿਨਾਂ ਵਿੱਚ ਸਾਰੇ ਖਾਤੇਦਾਰਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ, ਜਿਸ ਸਬੰਧੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਖਾਤਾਧਾਰਕਾਂ ਨੂੰ ਉਨ੍ਹਾਂ ਦੀ ਬਣਦੀ ਰਾਸ਼ੀ ਸਣੇ ਵਿਆਜ ਵਾਪਸ ਕੀਤੀ ਜਾਵੇਗੀ।

 

Advertisement

Advertisement