ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੈਂਕ ਘੁਟਾਲਾ: ਮੁਲਜ਼ਮਾਂ ਦੀ 2.50 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਲੋਕਾਂ ਦੇ ਖਾਤਿਆਂ ’ਚ ਹੇਰਾਫੇਰੀ ਕਰ ਕੇ ਕਢਵਾਏ ਸਨ ਪੈਸੇ; ਪੁਲੀਸ ਵੱਲੋਂ ਗਾਜ਼ੀਆਬਾਦ ਦਾ ਫਲੈਟ ਸੀਲ ਕਰਨ ਦੀ ਤਿਆਰੀ
Advertisement

Advertisement

ਕਮਲਜੀਤ ਕੌਰ/ਪ੍ਰਸ਼ੋਤਮ ਕੁਮਾਰ

ਸਾਦਿਕ ਦੇ ਐੱਸਬੀਆਈ ਬੈਂਕ ਘੁਟਾਲੇ ਦੇ ਮਾਮਲੇ ਵਿੱਚ ਪੁਲੀਸ ਨੇ ਕਰੀਬ ਢਾਈ ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਮੁਲਜ਼ਮ ਅਮਿਤ ਧੀਂਗੜਾ ਦੇ ਸਾਥੀ ਅਭਿਸ਼ੇਕ ਕੁਮਾਰ ਗੁਪਤਾ ਨੂੰ ਉਸ ਦੇ ਗਾਜ਼ੀਆਬਾਦ ਦੇ ਫਲੈਟ ਵਿੱਚੋਂ 7 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਕੋਲੋਂ ਅਮਿਤ ਧੀਂਗੜਾ ਦੇ ਪੈਸੇ ਤੇ 10 ਤੋਲੇ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਅਮਿਤ ਧੀਂਗੜਾ ਵੱਲੋਂ ਲੋਕਾਂ ਦੇ ਖਾਤਿਆਂ ਵਿੱਚ ਹੇਰਫੇਰ ਕਰਕੇ ਪੈਸੇ ਕਢਵਾਏ ਗਏ ਤੇ ਆਪਣੇ ਦੋਸਤ ਅਭਿਸ਼ੇਕ ਕੁਮਾਰ ਨੂੰ ਗਾਜ਼ੀਆਬਾਦ ਵਿਚ ਡੇਢ ਕਰੋੜ ਰੁਪਏ ਦੇ ਕਰੀਬ ਦਾ ਫਲੈਟ ਲੈ ਕੇ ਦਿੱਤਾ ਗਿਆ। ਇਸ ਤੋ ਇਲਾਵਾ ਅਭਿਸ਼ੇਕ ਦੇ ਖਾਤੇ ਵਿੱਚ ਅਮਿਤ ਧੀਂਗੜਾ ਵੱਲੋਂ 10 ਲੱਖ ਰੁਪਏ ਵੀ ਭੇਜੇ ਗਏ। ਇਸ ਤੋਂ ਇਲਾਵਾ ਅਭਿਸ਼ੇਕ ਕੁਮਾਰ ਗੁਪਤਾ ਦੇ ਫਲੈਟ ਵਿੱਚ 40 ਲੱਖ ਰੁਪਏ ਦਾ ਫਰਨੀਚਰ ਅਤੇ ਸਜਾਵਟ ਕੀਤੀ ਗਈ। ਅਧਿਕਾਰੀਆਂ ਅਨੁਸਾਰ ਇਸ ਫਲੈਟ ਨੂੰ ਸੀਲ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤਰ੍ਹਾਂ ਪੁਲੀਸ ਟੀਮਾਂ ਵੱਲੋਂ ਕਰੀਬ 2.50 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਹੋਰ ਮੁਲਜ਼ਮਾਂ ਦੇ ਕਰੀਬ 2 ਕਰੋੜ ਰੁਪਏ ਦੇ ਹੋਰ ਲਿੰਕ ਸਥਾਪਿਤ ਕੀਤੇ ਜਾ ਚੁੱਕੇ ਹਨ ਜਿਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 

 

 

Advertisement