ਬੈਂਕ ਘਪਲਾ: ਮੁਲਜ਼ਮ ਨੇ ਗਾਜ਼ੀਆਬਾਦ ’ਚ ਖ਼ਰੀਦਿਆ ਫ਼ਲੈਟ ਅਤੇ ਸੋਨਾ
ਸਾਦਿਕ ਪੁਲੀਸ ਨੇ ਬੈਂਕ ਧੋਖਾਧੜੀ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਅਭਿਸ਼ੇਕ ਕੁਮਾਰ ਗੁਪਤਾ, ਸਵਾਪਲਿਨ ਅਤੇ ਯਸ਼ਵੀਰ ਸਿੰਘ ਸ਼ਾਮਲ ਹਨ। ਪੁਲੀਸ ਨੇ ਅਭਿਸ਼ੇਕ ਕੁਮਾਰ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਹਿਰਾਸਤ ਵਿੱਚ ਮੁਲਜ਼ਮ ਅਮਿਤ...
Advertisement
ਸਾਦਿਕ ਪੁਲੀਸ ਨੇ ਬੈਂਕ ਧੋਖਾਧੜੀ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਅਭਿਸ਼ੇਕ ਕੁਮਾਰ ਗੁਪਤਾ, ਸਵਾਪਲਿਨ ਅਤੇ ਯਸ਼ਵੀਰ ਸਿੰਘ ਸ਼ਾਮਲ ਹਨ। ਪੁਲੀਸ ਨੇ ਅਭਿਸ਼ੇਕ ਕੁਮਾਰ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਹਿਰਾਸਤ ਵਿੱਚ ਮੁਲਜ਼ਮ ਅਮਿਤ ਧੀਂਗੜਾ ਤੋਂ ਪਤਾ ਲੱਗਿਆ ਕਿ ਉਸ ਨੇ ਕਥਿਤ ਤੌਰ ’ਤੇ ਯੂਪੀ ਦੇ ਗਾਜ਼ੀਆਬਾਦ ਵਿੱਚ ਫ਼ਲੈਟ ਅਤੇ ਕੁਝ ਸੋਨਾ ਕਥਿਤ ਮੁਲਜ਼ਮ ਅਭਿਸ਼ੇਕ ਕੁਮਾਰ ਗੁਪਤਾ ਲਈ ਖਰੀਦਿਆ ਸੀ। ਪੁਲੀਸ ਨੇ ਸੋਨਾ ਬਰਾਮਦ ਕਰ ਲਿਆ ਹੈ।
Advertisement
Advertisement