ਸੜਕ ਹਾਦਸੇ ’ਚ ਬੈਂਕ ਮੈਨੇਜਰ ਦੀ ਮੌਤ
ਇੱਥੇ ਹੋਏ ਇੱਕ ਹਾਦਸੇ ਵਿੱਚ ਬੈਂਕ ਮੈਨੇਜਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਬੈਂਕ ਮੈਨੇਜਰ ਮਨਿਤ ਸ਼ਰਮਾ ਵਾਸੀ ਚੰਡੀਗੜ੍ਹ ਤੋਂ ਖੰਨਾ ਪਰਤ ਰਿਹਾ ਸੀ ਕਿ ਇੱਥੇ ਪ੍ਰਿਸਟਾਈਨ ਮਾਲ...
Advertisement
ਇੱਥੇ ਹੋਏ ਇੱਕ ਹਾਦਸੇ ਵਿੱਚ ਬੈਂਕ ਮੈਨੇਜਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਬੈਂਕ ਮੈਨੇਜਰ ਮਨਿਤ ਸ਼ਰਮਾ ਵਾਸੀ ਚੰਡੀਗੜ੍ਹ ਤੋਂ ਖੰਨਾ ਪਰਤ ਰਿਹਾ ਸੀ ਕਿ ਇੱਥੇ ਪ੍ਰਿਸਟਾਈਨ ਮਾਲ ਨੇੜੇ ਇੱਕ ਟਰੱਕ ਨਾਲ ਉਸ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਬੈਂਕ ਮੈਨੇਜਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਵਾਹਨਾਂ ਨੂੰ ਸੜਕ ਤੋਂ ਪਾਸੇ ਕਰ ਕੇ ਆਵਾਜਾਈ ਬਹਾਲ ਕਰਵਾਈ ਅਤੇ ਫ਼ਰਾਰ ਹੋਏ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ। ਇਸ ਦੌਰਾਨ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਬੈਂਕ ਮੈਨੇਜਰ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ।
Advertisement
Advertisement
