ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਣਾਂਵਾਲਾ ਤਾਪਘਰ ਦਾ ਬੰਦ ਪਿਆ ਯੂਨਿਟ ਚਾਲੂ

ਜੋਗਿੰਦਰ ਸਿੰਘ ਮਾਨ ਮਾਨਸਾ, 16 ਜੂਨ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਦਾ ਯੂਨਿਟ ਨੰਬਰ 1 ਅੱਜ ਚਾਲੂ ਹੋ ਗਿਆ ਹੈ। ਤਾਪਘਰ ਦੀ ਮੁਰੰਮਤ...
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 16 ਜੂਨ

Advertisement

ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਦਾ ਯੂਨਿਟ ਨੰਬਰ 1 ਅੱਜ ਚਾਲੂ ਹੋ ਗਿਆ ਹੈ। ਤਾਪਘਰ ਦੀ ਮੁਰੰਮਤ ਤੋਂ ਬਾਅਦ ਬਕਾਇਦਾ ਰੂਪ ਵਿਚ ਬਿਜਲੀ ਸਪਲਾਈ ਕਰਨੀ ਆਰੰਭ ਕਰ ਦਿੱਤੀ ਗਈ ਹੈ। ਇਹ‌ ਤਾਪਘਰ ਦਾ ਇੱਕ ਯੂਨਿਟ ਦੋ ਦਿਨ ਪਹਿਲਾਂ ਕਿਸੇ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਸੀ। ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਇੱਕ ਬੁਲਾਰੇ ਅਨੁਸਾਰ ਅੱਜ ਤਾਪਘਰ ਦੇ ਤਿੰਨੇ ਹੀ ਯੂਨਿਟ ਕੰਮ ਕਰਨ ਲੱਗ ਪਏ ਹਨ।

Advertisement