ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਾਦਲ ਜੋੜੇ ਦੇ ਪੁੱਤ ਨੇ ਪਹਿਲੀ ਵਾਰ ਪਾਈ ਵੋਟ

ਇਕਬਾਲ ਸਿੰਘ ਸ਼ਾਂਤ ਲੰਬੀ, 1 ਜੂਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ...
Advertisement

ਇਕਬਾਲ ਸਿੰਘ ਸ਼ਾਂਤ

ਲੰਬੀ, 1 ਜੂਨ

Advertisement

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਜੋੜੇ ਦੀਆਂ ਦੋਵੇਂ ਧੀਆਂ ਗੁਰਲੀਨ ਕੌਰ, ਹਰਕੀਰਤ ਕੌਰ ਅਤੇ ਪੁੱਤਰ ਅਨੰਤਵੀਰ ਬਾਦਲ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਚੋਣ ਬੂਥ ਨੰਬਰ 125 'ਤੇ ਵੋਟ ਪਾਉਣ ਪੁੱਜੇ।  ਅਨੰਤਵੀਰ ਨੇ ਵੋਟ ਬਣਨ ਮਗਰੋਂ ਅੱਜ ਪਹਿਲੀ ਵਾਰ ਵੋਟ ਪਾਈ। ਬੂਥ ਉੱਪਰ ਚੋਣ ਅਮਲੇ ਨੇ ਅਨੰਤਵੀਰ ਨੂੰ ਪਹਿਲੀ ਵਾਰ ਵੋਟਿੰਗ ਦਾ ਸਰਟੀਫਿਕੇਟ ਵੀ ਦਿੱਤਾ। ਵੋਟ ਵੋਟ ਪਾਉਣ ਪੁੱਜਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਰਿਹਾਇਸ਼ ਤੋਂ ਬਾਦਲ ਖਾਨਦਾਨ ਦੇ ਹੋਰਨਾ ਮੈਂਬਰਾਂ ਸਮੇਤ ਫੋਟੋ ਸੋਸ਼ਲ ਮੀਡੀਆ ਇਸ ਬੂਥ 'ਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੀ ਖੁਦ ਜੀਪ ਚਲਾ ਕੇ ਵੋਟ ਪਾਉਣ ਪੁੱਜੇ। ਇਸੇ ਤਰ੍ਹਾਂ ਸੀਨੀਅਰ ਕਾਂਗਰਸੀ ਆਗੂ ਮਹੇਸ਼ਇੰਦਰ ਸਿੰਘ ਬਾਦਲ ਅਤੇ ਕਾਂਗਰਸ ਆਗੂ ਫਤਿਹ ਸਿੰਘ ਬਾਦਲ ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

N
Advertisement