ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਸਟਰੇਲੀਆ: ਪੰਜਾਬੀ ਵਿਦਿਆਰਥਣ ਤੋਂ ਬਦਲਾ ਲੈਣ ਲੲੀ ਨੌਜਵਾਨ ਨੇ ੳੁਸ ਨੂੰ ਜ਼ਿੰਦਾ ਦਫ਼ਨ ਕਰਕੇ ਮਾਰਿਆ

ਮੈਲਬਰਨ, 6 ਜੁਲਾਈ ਆਸਟਰੇਲੀਆ ਵਿੱਚ 21 ਸਾਲਾ ਭਾਰਤੀ ਵਿਦਿਆਰਥਣ, ਜਿਸ ਦਾ 2021 ਵਿੱਚ ਕਤਲ ਕੀਤਾ ਗਿਆ ਸੀ, ਨੂੰ ੳੁਸ ਦੇ ਸਾਬਕਾ ਮਿੱਤਰ ਨੇ ਬਦਲਾ ਲੈਣ ਲੲੀ ਤਾਰਾਂ ਨਾਲ ਬੰਨ੍ਹ ਕੇ ਜ਼ਿੰਦਾ ਦਫ਼ਨ ਕਰ ਦਿੱਤਾ ਸੀ। 23 ਸਾਲਾ ਜਸਮੀਨ ਕੌਰ ਨੂੰ...
Advertisement

ਮੈਲਬਰਨ, 6 ਜੁਲਾਈ

ਆਸਟਰੇਲੀਆ ਵਿੱਚ 21 ਸਾਲਾ ਭਾਰਤੀ ਵਿਦਿਆਰਥਣ, ਜਿਸ ਦਾ 2021 ਵਿੱਚ ਕਤਲ ਕੀਤਾ ਗਿਆ ਸੀ, ਨੂੰ ੳੁਸ ਦੇ ਸਾਬਕਾ ਮਿੱਤਰ ਨੇ ਬਦਲਾ ਲੈਣ ਲੲੀ ਤਾਰਾਂ ਨਾਲ ਬੰਨ੍ਹ ਕੇ ਜ਼ਿੰਦਾ ਦਫ਼ਨ ਕਰ ਦਿੱਤਾ ਸੀ। 23 ਸਾਲਾ ਜਸਮੀਨ ਕੌਰ ਨੂੰ ਤਾਰਿਕਜੋਤ ਸਿੰਘ ਨੇ 2021 ਵਿੱਚ ਉੱਤਰੀ ਪਲਿੰਪਟਨ ਵਿੱਚ ਉਸ ਦੇ ਕੰਮ ਵਾਲੀ ਥਾਂ ਤੋਂ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਫਲਿੰਡਰਜ਼ ਰੇਂਜ ਵਿੱਚ ਲਿਜਾ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਕਬਰ ਵਿੱਚ ਦਫ਼ਨਾ ਦਿੱਤਾ ਸੀ। ਪੀੜਤਾ ਦੀ ਮਾਂ ਅਨੁਸਾਰ ਤਾਰਿਕਜੋਤ, ਜਿਸ ਨੇ ਇਸ ਸਾਲ ਫਰਵਰੀ ਵਿੱਚ ਕਤਲ ਦਾ ਦੋਸ਼ ਕਬੂਲ ਕੀਤਾ ਸੀ, ਜਸਮੀਨ  ਨਾਲ ਵਿਆਹ ਕਰਨਾ ਚਾਹੁੰਦਾ ਸੀ। ਅਦਾਲਤ ਵਿੱਚ ਦੱਸਿਆ ਗਿਆ ਕਿ ਨਰਸਿੰਗ ਵਿਦਿਆਰਥਣ ਨੂੰ ਤਾਰਿਕਜੋਤ ਨੇ ਅਗਵਾ ਕਰਨ ਤੋਂ ਬਾਅਦ ੳੁਸ ਨੂੰ ਟੇਪ ਅਤੇ ਕੇਬਲ ਨਾਲ ਬੰਨ੍ਹਿਆਂ ਤੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਲੜਕੀ ਨੂੰ ਜ਼ਿੰਦਾ ਦਫ਼ਨਾ ਦਿੱਤਾ ਸੀ। ਕਤਲ ਤੋਂ ਕੁਝ ਘੰਟੇ ਪਹਿਲਾਂ ਤਾਰਿਕਜੋਤ ਸਟੋਰ ਤੋਂ ਦਸਤਾਨੇ, ਕੇਬਲ ਅਤੇ ਹੋਰ ਸਾਮਾਨ ਖਰੀਦਦਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਸੀ।

Advertisement

Advertisement
Tags :
ਆਸਟਰੇਲੀਆਕਰਕੇਜ਼ਿੰਦਾਦਫ਼ਨਨੌਜਵਾਨਪੰਜਾਬੀਬਦਲਾਮਾਰਿਆਵਿਦਿਆਰਥਣ