ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਨੀਕਰਨ ਗਏ ਪੰਜਾਬੀਆਂ ’ਤੇ ਹਮਲਾ; ਤਿੰਨ ਜ਼ਖ਼ਮੀ

ਸਰਬਜੀਤ ਗਿੱਲ ਫਿਲੌਰ, 22 ਜੂਨ ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਲਈ ਗਏ ਪੰਜਾਬੀਆਂ ’ਤੇ ਹਮਲੇ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਮਨੀਕਰਨ ਸਾਹਿਬ ਗਏ ਸਥਾਨਕ ਕੌਂਸਲਰ ਦੇ ਪਤੀ ਲਖਵਿੰਦਰ ਲੱਖੂ ਤੇ ਉਸ ਦੇ ਚਾਰ ਰਿਸ਼ਤੇਦਾਰ ਇਸ ਹਮਲੇ ਦਾ ਸ਼ਿਕਾਰ...
ਹਮਲੇ ਬਾਰੇ ਜਾਣਕਾਰੀ ਦਿੰਦਾ ਹੋਇਆ ਜ਼ਖ਼ਮੀ ਲਖਵਿੰਦਰ ਲੱਖੂ।
Advertisement

ਸਰਬਜੀਤ ਗਿੱਲ

ਫਿਲੌਰ, 22 ਜੂਨ

Advertisement

ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਲਈ ਗਏ ਪੰਜਾਬੀਆਂ ’ਤੇ ਹਮਲੇ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਮਨੀਕਰਨ ਸਾਹਿਬ ਗਏ ਸਥਾਨਕ ਕੌਂਸਲਰ ਦੇ ਪਤੀ ਲਖਵਿੰਦਰ ਲੱਖੂ ਤੇ ਉਸ ਦੇ ਚਾਰ ਰਿਸ਼ਤੇਦਾਰ ਇਸ ਹਮਲੇ ਦਾ ਸ਼ਿਕਾਰ ਹੋਏ ਹਨ। ਸ੍ਰੀ ਲੱਖੂ ਨੇ ਦੱਸਿਆ ਕਿ ਉਹ ਮਨੀਕਰਨ ਸਾਹਿਬ ਨੇੜੇ ਗੱਡੀ ਖ਼ਰਾਬ ਹੋਣ ਕਰਕੇ ਸੜਕ ਕਿਨਾਰੇ ਰੁਕੇ ਹੋਏ ਸਨ। ਇਸ ਦੌਰਾਨ ਸਵੇਰੇ ਤਿੰਨ ਵਜੇ 12 ਵਿਅਕਤੀ ਅਤੇ ਤਿੰਨ ਔਰਤਾਂ ਵੱਲੋਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ।

ਹਮਲਾਵਰਾਂ ਨੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਬਾਹਰ ਨਿਕਲਦੇ ਸਾਰ ਹੀ ਦਾਤਰ ਅਤੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀ ਬਾਂਹ ਦੋ ਥਾਵਾਂ ਤੋਂ ਟੁੱਟ ਗਈ ਅਤੇ ਉਸ ਦੇ ਦੋ ਸਾਥੀ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਖੱਡ ਵਿੱਚ ਛਾਲਾਂ ਮਾਰ ਕੇ ਜਾਨ ਬਚਾਈ ਤੇ ਕਿਸੇ ਢਾਬੇ ਵਾਲੇ ਦੀ ਮਦਦ ਨਾਲ ਪੁਲੀਸ ਨੂੰ ਸੂਚਿਤ ਕੀਤਾ। ਲੱਖੂ ਨੇ ਦੱਸਿਆ ਕਿ ਮਦਦ ਲਈ ਆਏ ਪੁਲੀਸ ਕਰਮਚਾਰੀਆਂ ਨੇ ਵੀ ਉਨ੍ਹਾਂ ਨੂੰ ਡਰਾ ਕੇ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ। ਉਨ੍ਹਾਂ ਲਿਖਤੀ ਦਸਤਖ਼ਤ ਕਰਵਾ ਕੇ ਕੇਸ ਰਫਾ-ਦਫਾ ਕਰਨ ਲਈ ਆਖਿਆ ਅਤੇ ਪੈਸੇ ਵੀ ਵਸੂਲ ਲਏ।

ਲੱਖੂ ਨੇ ਪੰਜਾਬ ਸਰਕਾਰ ਤੋਂ ਬਣਦੀ ਕਾਰਵਾਈ ਕਰਨ ਅਤੇ ਸੈਰ ਲਈ ਨਿਕਲੇ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

Advertisement
Show comments