ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੋਲੀ ਚੱਲਣ ਕਾਰਨ ਏ ਐੱਸ ਆਈ ਦੀ ਮੌਤ

ਨੰਗਲ-ਭਾਖੜਾ ਮੁੱਖ ਸੜਕ ’ਤੇ ਪੈਂਦੀ ਬਰਮਲਾ ਸਥਿਤ ਪੰਜਾਬ ਪੁਲੀਸ ਦੀ ਚੈੱਕ ਪੋਸਟ ’ਤੇ ਤਾਇਨਾਤ ਏ ਐੱਸ ਆਈ ਦੀ ਅੱਜ ਸਵੇਰੇ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰ ਚੰਦ (54) ਵਾਸੀ ਜਲਫਾ ਮਾਤਾ ਰੋਡ ਨੰਗਲ ਵਜੋਂ ਹੋਈ...
Advertisement

ਨੰਗਲ-ਭਾਖੜਾ ਮੁੱਖ ਸੜਕ ’ਤੇ ਪੈਂਦੀ ਬਰਮਲਾ ਸਥਿਤ ਪੰਜਾਬ ਪੁਲੀਸ ਦੀ ਚੈੱਕ ਪੋਸਟ ’ਤੇ ਤਾਇਨਾਤ ਏ ਐੱਸ ਆਈ ਦੀ ਅੱਜ ਸਵੇਰੇ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰ ਚੰਦ (54) ਵਾਸੀ ਜਲਫਾ ਮਾਤਾ ਰੋਡ ਨੰਗਲ ਵਜੋਂ ਹੋਈ ਹੈ, ਜਿਸ ਦੇ ਪਿੱਛੇ ਪਰਿਵਾਰ ’ਚ ਪਤਨੀ ਤੇ ਦੋ ਲੜਕੇ ਹਨ। ਡੀ ਐੱਸ ਪੀ ਨੰਗਲ ਹਰਕੀਰਤ ਸਿੰਘ ਨੇ ਦੱਸਿਆ ਕਿ ਬਰਮਲਾ ਚੈੱਕ ਪੋਸਟ ’ਤੇ ਡਿਊਟੀ ਦੇਣ ਮਗਰੋਂ ਏ ਐੱਸ ਆਈ ਅਮਰ ਚੰਦ ਜਦੋਂ ਸਵੇਰੇ 6 ਵਜੇ ਘਰ ਨੂੰ ਜਾਣ ਲੱਗਾ ਤਾਂ ਉਸ ਦੀ ਰਾਈਫਲ ਅਚਾਨਕ ਜ਼ਮੀਨ ’ਤੇ ਡਿੱਗਣ ਕਾਰਨ ਚੱਲੀ ਗੋਲੀ ਉਸ ਦੇ ਸਿਰ ਵਿੱਚ ਲੱਗ ਗਈ। ਅਮਰ ਚੰਦ ਨੂੰ ਜ਼ਖਮੀ ਹਾਲਤ ’ਚ ਬੀ ਬੀ ਐੱਮ ਬੀ ਹਸਪਤਾਲ ਨੰਗਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲੀਸ ਨੇ ਮਾਮਲੇ ’ਚ ਧਾਰਾ 174 ਦੀ ਕਾਰਵਾਈ ਕੀਤੀ ਹੈ।

Advertisement
Advertisement
Show comments