ਕਲਾਕਾਰ ਸੰਗਮ ਤੇ ਕਲਾਕਾਰ ਸਾਹਿਤਕ ਦਾ ਸਨਮਾਨ ਸਮਾਗਮ
ਪਰਸ਼ੋਤਮ ਬੱਲੀ
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਲਾਕਾਰ ਸੰਗਮ ਪੰਜਾਬ ਅਤੇ ਅਦਾਰਾ ‘ਕਲਾਕਾਰ ਸਾਹਿਤਕ’ ਵੱਲੋਂ ਪੰਜਾਬੀ ਸਾਹਿਤ ਸਭਾ ਅਤੇ ਮਾਲਵਾ ਸਾਹਿਤ ਸਭਾ, ਬਰਨਾਲਾ ਦੇ ਸਹਿਯੋਗ ਨਾਲ 76ਵਾਂ ਸਾਲਾਨਾ ਸਾਹਿਤਕ ਸਨਮਾਨ ਸਮਾਰੋਹ ਇੱਥੇ ‘ਕਲਾਕਾਰ ਭਵਨ’ ਵਿੱਚ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ’ਚ ਪੰਜਾਬੀ ਰਸਾਲਾ ‘ਕਲਾਕਾਰ ਸਾਹਿਤਕ’ ਦੇ ਸੰਪਾਦਕ ਅਤੇ ਕੌਮਾਂਤਰੀ ਕਲਾਕਾਰ ਸੰਗਮ ਦੇ ਸਕੱਤਰ ਜਨਰਲ ਕੰਵਰਜੀਤ ਭੱਠਲ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਹੁਣ ਤੱਕ ਦੇ ਸਨਮਾਨ ਸਮਾਗਮਾਂ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਕਹਾਣੀਕਾਰ ਜਸਬੀਰ ਭੁੱਲਰ ਤੇ ਕਵਿਤਰੀ ਡਾ. ਗੁਰਚਰਨ ਕੌਰ ਕੋਚਰ ਨੂੰ ਕ੍ਰਮਵਾਰ 22ਵਾਂ ਅਤੇ 23ਵਾਂ ਕਰਨਲ ਭੱਠਲ ਕਲਾਕਾਰ ਸਾਹਿਤਕ ਪੁਰਸਕਾਰ, ਡਾ. ਅਰਵਿੰਦਰ ਕੌਰ ਕਾਕੜਾ ਤੇ ਪ੍ਰੋ. (ਡਾ.) ਕੇ ਕੇ ਰੱਤੂ ਨੂੰ ਕ੍ਰਮਵਾਰ 18ਵੇਂ ਤੇ 19ਵੇਂ ਭਾਈ ਘਨ੍ਹੱਈਆ ਨਿਸ਼ਕਾਮ ਸੇਵਾ ਸਨਮਾਨ ਨਾਲ ਨਿਵਾਜਿਆ ਗਿਆ। ਪੰਜਵਾਂ ‘ਪ੍ਰਿੰ. ਸੁਰਿੰਦਰਪਾਲ ਸਿੰਘ ਬਰਾੜ ਯਾਦਗਾਰੀ ਸਾਹਿਤ ਸੰਪਾਦਕ ਪੁਰਸਕਾਰ’ ਪੰਜਾਬੀ ਰਸਾਲੇ ਮੁਹਾਂਦਰਾ ਦੇ ਸੰਪਾਦਕ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ ਦਿੱਤਾ ਗਿਆ। ਸਨਮਾਨਤ ਸ਼ਖ਼ਸੀਅਤਾਂ ਨੇ ਪ੍ਰਬੰਧਕ ਅਦਾਰੇ ਦਾ ਧੰਨਵਾਦ ਕਰਦਿਆਂ ਸਨਮਾਨ ਨੂੰ ਭਾਸ਼ਾ, ਸਾਹਿਤ ਤੇ ਸਮਾਜ ਪ੍ਰਤੀ ਪ੍ਰਤੀਬੱਧਤਾ ਦਾ ਸਨਮਾਨ ਦੱਸਿਆ। ਸਨਮਾਨਤ ਸ਼ਖ਼ਸੀਅਤਾਂ ਬਾਰੇ ਡਾ. ਸੁਰਜੀਤ ਬਰਾੜ, ਜਸਪਾਲ ਮਾਨਖੇੜਾ, ਭੋਲਾ ਸਿੰਘ ਸੰਘੇੜਾ, ਮਨਮੋਹਨ ਸਿੰਘ ਦਾਊਂ, ਤੇਜਾ ਸਿੰਘ ਤਿਲਕ, ਡਾ. ਰਾਮਪਾਲ ਸਿੰਘ ਸ਼ਾਹਪੁਰੀ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਰਾਮ ਸਰੂਪ ਸ਼ਰਮਾ, ਪ੍ਰੋ. ਸਿਮਰਜੀਤ ਕੌਰ ਸਿੰਮੀ ਬਰਾੜ ਅਤੇ ਅੰਜੂ ਅਮਨਦੀਪ ਗਰੋਵਰ ਨੇ ਵਿਚਾਰ ਰੱਖੇ।
ਵਿਸ਼ੇਸ਼ ਮਹਿਮਾਨ ਡਾ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਕੰਵਰਜੀਤ ਭੱਠਲ ਤੇ ਪਰਿਵਾਰ ਵੱਲੋਂ ਆਪਣੇ ਦਾਦਾ ਕਰਨਲ ਨਰੈਣ ਸਿੰਘ ਭੱਠਲ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾਂਦਾ ਇਹ ਸਾਲਾਨਾ ਸਮਾਗਮ ਆਪਣੇ ਆਪ ਵਿੱਚ ਮਿਸਾਲ ਹੈ। ਇਸ ਮੌਕੇ ਕਲਾਕਾਰ ਸਾਹਿਤਕ ਦਾ 150ਵਾਂ ਅੰਕ ਵੀ ਲੋਕ ਅਰਪਣ ਕੀਤਾ ਗਿਆ। ਉਪਰੰਤ ਹੋਏ ਕਵੀ ਦਰਬਾਰ ਵਿੱਚ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਦਾ ਕਵੀਸ਼ਰੀ ਜਥਾ, ਹਾਕਮ ਸਿੰਘ ਰੂੜੇਕੇ, ਤੇਜਿੰਦਰ ਚੰਡਿਹੋਕ, ਮੰਗਲਮੀਤ ਪੱਤੋ, ਸਿਮਰਜੀਤ ਕੌਰ, ਪਰਸ਼ੋਤਮ ਪੱਤੋ, ਡਾ. ਸੁਰਜੀਤ ਖੁਰਮਾ, ਮਾਲਵਿੰਦਰ ਸ਼ਾਇਰ, ਜਸਪਾਲ ਮਾਨਖੇੜਾ, ਰਾਮ ਸਰੂਪ ਸ਼ਰਮਾ, ਦਮਜੀਤ ਦਰਸ਼ਨ, ਰਜਿੰਦਰ ਸ਼ੌਕੀ, ਡਾ. ਰਾਮਪਾਲ ਸਿੰਘ ਸ਼ਾਹਪੁਰੀ, ਅਮਰੀਕ ਸਿੰਘ ਸੈਦੋਕੇ, ਰਘਵੀਰ ਸਿੰਘ ਗਿੱਲ ਕੱਟੂ, ਸੁਖਵਿੰਦਰ ਸਿੰਘ ਸਨੇਹ, ਰਾਮ ਸਿੰਘ ਬੀਹਲਾ, ਮਨਜੀਤ ਸਿੰਘ ਸਾਗਰ ਤੇ ਪਰਮਜੀਤ ਸਿੰਘ ਰਾਜਗੜ੍ਹ ਆਦਿ ਨੇ ਰਚਨਾਵਾਂ ਸੁਣਾਈਆਂ।
ਇਸ ਮੌਕੇ ਸ਼ਰਨਜੀਤ ਕੌਰ ਭੱਠਲ, ਹਰਜੋਤ ਕੌਰ ਸਿੱਧੂ, ਜਤਿੰਦਰ ਸਿੰਘ ਸਿੱਧੂ, ਲਵਲੀਨ ਕੌਰ ਭੱਠਲ, ਨਵਜੋਤ ਸਿੰਘ ਭੱਠਲ, ਹਰਲੀਨ ਕੌਰ ਆਦਿ ਹਾਜ਼ਰ ਸਨ। ਲੇਖਕ ਪਰਮਜੀਤ ਸਿੰਘ ਮਾਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
