ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ’ਚ ਨਕਲੀ ਮੀਂਹ ਪਵਾਉਣ ਦੀ ਅਜ਼ਮਾਇਸ਼ ਅੱਜ

ਪਹਿਲੇ ਕਲਾਊਡ ਸੀਡਿੰਗ ਦਾ ਕੀਤਾ ਜਾਵੇਗਾ ਟਰਾਇਲ, ਨਵੰਬਰ ਤੱਕ ਕੁੱਲ ਪੰਜ ਟਰਾਇਲ ਕਰਵਾਉਣ ਦੀ ਤਿਆਰੀ; ਪ੍ਰਦੂਸ਼ਣ ਘਟਾਉਣ ਦਾ ਹੈ ਟੀਚਾ
Advertisement
ਕੌਮੀ ਰਾਜਧਾਨੀ ਵਿੱਚ ਸੱਤ ਅਕਤੂਬਰ ਨੂੰ ਪਹਿਲੇ ਕਲਾਊਡ ਸੀਡਿੰਗ ਟਰਾਇਲ ਤਹਿਤ ਨਕਲੀ ਮੀਂਹ ਪਵਾਉਣ ਦੀ ਅਜ਼ਮਾਇਸ਼ ਕੀਤੀ ਜਾਣੀ ਹੈ, ਜਿਸ ਦਾ ਉਦੇਸ਼ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣਾ ਹੈ। ਇਹ ਪਹਿਲਾ ਟਰਾਇਲ ਸੱਤ ਤੋਂ 9 ਅਕਤੂਬਰ ਤੱਕ ਉੱਤਰ-ਪੱਛਮੀ ਦਿੱਲੀ ਵਿੱਚ ਦਿੱਲੀ ਸਰਕਾਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ ਆਈ ਟੀ) ਕਾਨਪੁਰ ਵਿਚਕਾਰ ਪਿਛਲੇ ਹਫ਼ਤੇ ਹਸਤਾਖਰ ਕੀਤੇ ਗਏ ਸਮਝੌਤੇ ਅਨੁਸਾਰ ਕੀਤਾ ਜਾਵੇਗਾ। ਸਰਕਾਰ ਨੇ ਨਵੰਬਰ ਤੱਕ 3.2 ਕਰੋੜ ਦੀ ਅਨੁਮਾਨਤ ਲਾਗਤ ਨਾਲ ਪੰਜ ਟਰਾਇਲ ਕਰਨ ਲਈ ਸਬੰਧਿਤ ਵਿਭਾਗਾਂ ਤੋਂ ਸਾਰੀਆਂ ਜ਼ਰੂਰੀ ਇਜਾਜ਼ਤਾਂ ਪ੍ਰਾਪਤ ਕਰ ਲਈਆਂ ਹਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਪਿਛਲੇ ਹਫ਼ਤੇ ਐੱਮ ਓ ਯੂ ’ਤੇ ਦਸਤਖਤ ਕਰਨ ਵਾਲੇ ਸਮਾਗਮ ਦੌਰਾਨ ਕਿਹਾ ਕਿ ਟਰਾਇਲ ਤੋਂ ਪ੍ਰਾਪਤ ਨਤੀਜੇ ਤੋਂ ਜ਼ਰੂਰੀ ਜਾਣਕਾਰੀ ਮਿਲੇਗੀ। ਇਸ ਤੋਂ ਇਹ ਪਤਾ ਲੱਗੇਗਾ ਕਿ ਆਉਣ ਵਾਲੇ ਦਿਨਾਂ ’ਚ ਇਸ ਸਕੀਮ ਤਹਿਤ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ’ਤੇ ਕਿਵੇਂ ਕਾਬੂ ਪਾਉਣਾ ਹੈ। ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅਗਲੇ ਪੰਜ ਟਰਾਇਲਾਂ ਲਈ ਯੋਜਨਾਵਾਂ ਪਹਿਲੇ ਸੀਡਿੰਗ ਟਰਾਇਲ ਦੇ ਆਧਾਰ ’ਤੇ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦਾ ਟੀਚਾ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣਾ ਹੈ। ਇਹ ਅਜ਼ਮਾਇਸ਼ ਆਈ ਆਈ ਟੀ ਕਾਨਪੁਰ ਵੱਲੋਂ ਇੰਡੀਅਨ ‘ਇੰਸਟੀਚਿਊਟ ਆਫ਼ ਟ੍ਰੋਪੀਕਲ ਮੈਟਰੋਲੋਜੀ, ਪੁਣੇ’, ਅਤੇ ‘ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ’ ਦੇ ਮਾਹਿਰਾਂ ਦੇ ਤਾਲਮੇਲ ਨਾਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਉਣੀ ਦੀਆਂ ਫ਼ਸਲਾਂ ਦੀ ਵਾਢੀ ਦੇ ਸੀਜ਼ਨ ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੌਮੀ ਰਾਜਧਾਨੀ ਦੀ ਹਵਾ ਵਿੱਚ ਪ੍ਰਦੂਸ਼ਣ ਦੇਖਣ ਨੂੰ ਮਿਲਦਾ ਹੈ, ਜਿਸ ਕਾਰਨ ਦਿੱਲੀ ਸਰਕਾਰ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਕਾਬੂ ਵਿੱਚ ਰੱਖਣ ਲਈ ਅਗੇਤੇ ਪ੍ਰਬੰਧ ਕਰ ਰਹੀ ਹੈ। 

 

Advertisement

Advertisement
Show comments