ਪਤਨੀ ਦੇ ਕਤਲ ਦੇ ਦੋਸ਼ ਹੇਠ ਕਾਬੂ
ਇਥੋਂ ਦੀ ਪੁਲੀਸ ਨੇ ਅੰਬ ਸਾਹਿਬ ਕਲੋਨੀ ਫੇਜ਼-11 ਵਿੱਚ ਔਰਤ ਰਾਧਾ ਦੇ ਕਤਲ ਮਾਮਲੇ ਵਿੱਚ ਉਸ ਦੇ ਪਤੀ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ ਐੱਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਅੰਬ ਸਾਹਿਬ ਕਲੋਨੀ ਫੇਜ਼-11 ਜਗਤਪੁਰਾ ਦੇ...
Advertisement
ਇਥੋਂ ਦੀ ਪੁਲੀਸ ਨੇ ਅੰਬ ਸਾਹਿਬ ਕਲੋਨੀ ਫੇਜ਼-11 ਵਿੱਚ ਔਰਤ ਰਾਧਾ ਦੇ ਕਤਲ ਮਾਮਲੇ ਵਿੱਚ ਉਸ ਦੇ ਪਤੀ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ ਐੱਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਅੰਬ ਸਾਹਿਬ ਕਲੋਨੀ ਫੇਜ਼-11 ਜਗਤਪੁਰਾ ਦੇ ਮਕਾਨ ਨੰਬਰ 541 ਵਿੱਚ ਰਾਧਾ ਨੂੰ ਕਤਲ ਕਰਨ ਵਾਲੇ ਉਸ ਦੇ ਪਤੀ ਨੂੰ ਪੁਲੀਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਕਤਲ ਰਾਧਾ ਦੇ ਪਤੀ ਰਵੀ ਵੱਲੋਂ ਹੀ ਕੀਤਾ ਗਿਆ ਸੀ। ਪੁਲੀਸ ਵਲੋਂ ਮੁਲਜ਼ਮ ਰਵੀ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਕਤਲ ਕਰਨ ਲਈ ਵਰਤੇ ਗਏ ਹਥਿਆਰ ਤੇ ਹੋਰ ਅਹਿਮ ਸਬੂਤ ਇੱਕਠੇ ਕੀਤੇ ਜਾਣਗੇ।
Advertisement
Advertisement
