ਜਬਰ-ਜਨਾਹ ਦੀ ਕੋਸ਼ਿਸ਼ ਦੇ ਦੋਸ਼ ਹੇਠ ਕਾਬੂ
ਪੁਲੀਸ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਾਰਜ ਸਿੰਘ ਵਾਸੀ ਪਿੰਡ ਫ਼ਤਹਿਪੁਰ ਮਨੀਆਂ ਵਜੋਂ ਹੋਈ ਹੈ। ਪੀੜਤਾ ਬਠਿੰਡਾ ਵਿੱਚ ਮੈਡੀਕਲ ਖੇਤਰ...
Advertisement
ਪੁਲੀਸ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਾਰਜ ਸਿੰਘ ਵਾਸੀ ਪਿੰਡ ਫ਼ਤਹਿਪੁਰ ਮਨੀਆਂ ਵਜੋਂ ਹੋਈ ਹੈ। ਪੀੜਤਾ ਬਠਿੰਡਾ ਵਿੱਚ ਮੈਡੀਕਲ ਖੇਤਰ ਵਿੱਚ ਪ੍ਰਾਈਵੇਟ ਨੌਕਰੀ ਕਰਦੀ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਸਾਰਜ ਸਿੰਘ ਨੇ ਉਸ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਅਤੇ 5 ਦਸੰਬਰ ਨੂੰ ਲੰਬੀ ਬੁਲਾ ਲਿਆ। ਇਸ ਮਗਰੋਂ ਉਹ ਉਸ ਨੂੰ ਇੱਕ ਲਿੰਕ ਰੋਡ ’ਤੇ ਨਹਿਰ ਕੰਢੇ ਸੁੰਨ-ਸਾਨ ਕੋਠੜੀ ਵਿੱਚ ਲੈ ਗਿਆ। ਇਸ ਦੌਰਾਨ ਉਸ ਨੇ ਕੁੱਟਮਾਰ ਕਰਦਿਆਂ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਰੌਲਾ ਪਾਉਣ ’ਤੇ ਉਹ ਭੱਜ ਗਿਆ। ਪੀੜਤਾ ਨੇ ਬਾਅਦ ਵਿੱਚ ਆਪਣੇ ਪੁੱਤਰ ਨੂੰ ਬੁਲਾਇਆ, ਜੋ ਉਸ ਨੂੰ ਥਾਣੇ ਲੈ ਗਿਆ। ਥਾਣਾ ਲੰਬੀ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement
