ਪੁਲੀਸ ਵੱਲੋਂ ਅਧਿਆਪਕ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਅਪੀਲ
ਨਾਭਾ ਦੇ ਕੌਮੀ ਐਵਾਰਡ ਜੇਤੂ ਖ਼ਿਲਾਫ਼ ਦਰਜ ਪੋਕਸੋ ਕੇਸ ਨੂੰ ਪੁਲੀਸ ਨੇ ਝੂਠਾ ਕਰਾਰ ਦਿੱਤਾ ਹੈ। ਪੁਲੀਸ ਨੇ ਅਦਾਲਤ ’ਚ ਪੜਤਾਲੀਆ ਰਿਪੋਰਟ ਦਰਜ ਕਰਾਉਂਦੇ ਹੋਏ ਐੱਫ ਆਈ ਆਰ ਰੱਦ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮਈ ਮਹੀਨੇ ਨਾਭਾ...
Advertisement
ਨਾਭਾ ਦੇ ਕੌਮੀ ਐਵਾਰਡ ਜੇਤੂ ਖ਼ਿਲਾਫ਼ ਦਰਜ ਪੋਕਸੋ ਕੇਸ ਨੂੰ ਪੁਲੀਸ ਨੇ ਝੂਠਾ ਕਰਾਰ ਦਿੱਤਾ ਹੈ। ਪੁਲੀਸ ਨੇ ਅਦਾਲਤ ’ਚ ਪੜਤਾਲੀਆ ਰਿਪੋਰਟ ਦਰਜ ਕਰਾਉਂਦੇ ਹੋਏ ਐੱਫ ਆਈ ਆਰ ਰੱਦ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮਈ ਮਹੀਨੇ ਨਾਭਾ ਕੋਤਵਾਲੀ ਵਿੱਚ ਸਰਕਾਰੀ ਅਧਿਆਪਕ ਖ਼ਿਲਾਫ਼ ਸਕੂਲ ਦੇ ਵਿਦਿਆਰਥੀ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਐੱਫ ਆਈ ਆਰ ਦਰਜ ਹੋਈ ਸੀ। ਹਾਲਾਂਕਿ ਪੀੜਤ ਦਾ ਪਿਤਾ ਪੁਲੀਸ ਪੜਤਾਲ ਨਾਲ ਸਹਿਮਤ ਨਹੀਂ ਹੈ ਤੇ ਹਾਲੇ ਵੀ ਦੋਸ਼ਾਂ ਉੱਪਰ ਕਾਇਮ ਹੈ। ਨਾਭਾ ਦੇ ਡੀ ਐੱਸ ਪੀ ਮਨਦੀਪ ਕੌਰ ਨੇ ਦੱਸਿਆ ਕਿ ਅਧਿਆਪਕ ਨੇ ਐੱਸ ਐੱਸ ਪੀ ਪਟਿਆਲਾ ਕੋਲ ਐੱਫ ਆਈ ਆਰ ਖ਼ਿਲਾਫ਼ ਪੜਤਾਲ ਮਾਰਕ ਕਰਵਾਈ ਸੀ। ਇਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਬਿਨਾਂ ਹੀ ਕੇਸ ਦੀ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਦੋਸ਼ ਗ਼ਲਤ ਪਾਏ ਗਏ। ਅਗਲੇ ਮਹੀਨੇ ਅਦਾਲਤ ਪੀੜਤ ਦਾ ਪੱਖ ਸੁਣ ਕੇ ਅੱਗੇ ਦੀ ਕਾਰਵਾਈ ਕਰੇਗੀ। ਮੁਲਜ਼ਮ ਸਿੱਖਿਆ ਵਿਭਾਗ ਵੱਲੋਂ ਉਸ ਸਮੇਂ ਤੋਂ ਮੁਅੱਤਲ ਚੱਲ ਰਿਹਾ ਹੈ।
Advertisement
Advertisement