ਹਰਿਦੁਆਰ ਜਾਣ ਵਾਲੀ ਰੇਲ ਗੱਡੀ ’ਤੇ ਭਾਰਤ ਵਿਰੋਧੀ ਨਾਅਰੇ ਲਿਖੇ
ਅੰਮ੍ਰਿਤਸਰ-ਹਰਿਦੁਆਰ ਜਨਸ਼ਤਾਬਦੀ ਰੇਲ ਗੱਡੀ ਨੰਬਰ-12054 ਦੇ ਕੋਚ ਨੰਬਰ ਐੱਨ ਆਰ 257401 ’ਤੇ ਅੱਜ ਸਵੇਰੇ ਭਾਰਤ ਵਿਰੋਧੀ ਨਾਅਰੇ ਲਿਖੇ ਮਿਲੇ। 3-62 ਦੇ ਗੇਟਮੈਨ ਰਣਜੀਤ ਕੁਮਾਰ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਘਟਨਾ ਦੀ ਜਾਣਕਾਰੀ ਤੁਰੰਤ ਡੀਐੱਸਪੀ ਨੂੰ ਦਿੱਤੀ ਗਈ। ਆਰ...
Advertisement
ਅੰਮ੍ਰਿਤਸਰ-ਹਰਿਦੁਆਰ ਜਨਸ਼ਤਾਬਦੀ ਰੇਲ ਗੱਡੀ ਨੰਬਰ-12054 ਦੇ ਕੋਚ ਨੰਬਰ ਐੱਨ ਆਰ 257401 ’ਤੇ ਅੱਜ ਸਵੇਰੇ ਭਾਰਤ ਵਿਰੋਧੀ ਨਾਅਰੇ ਲਿਖੇ ਮਿਲੇ। 3-62 ਦੇ ਗੇਟਮੈਨ ਰਣਜੀਤ ਕੁਮਾਰ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਘਟਨਾ ਦੀ ਜਾਣਕਾਰੀ ਤੁਰੰਤ ਡੀਐੱਸਪੀ ਨੂੰ ਦਿੱਤੀ ਗਈ। ਆਰ ਪੀ ਐੱਫ ਦੇ ਜਵਾਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਸ਼ਾਸਨ ਨੇ ਕੋਚ ਦਾ ਮੁਆਇਨਾ ਕੀਤਾ ਹੈ ਅਤੇ ਲਿਖੇ ਹੋਏ ਨਾਅਰੇ ਨੂੰ ਮਿਟਾ ਦਿੱਤਾ। ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਨਾਅਰਾ ਕਿਸ ਨੇ ਅਤੇ ਕਿਉਂ ਲਿਖਿਆ ਸੀ। ਇਸ ਘਟਨਾ ਕਾਰਨ ਯਾਤਰੀ ਫ਼ਿਕਰਮੰਦ ਦਿਖਾਈ ਦਿੱਤੇ। ਰੇਲਵੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਵਧਾਈ
Advertisement
ਜਾ ਰਹੀ ਹੈ।
Advertisement