ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਸਥਾਨ ਦੇ ਅਮਿਤ ਸੇਹੜਾ ਨੇ ਜਿੱਤਿਆ ਪੰਜਾਬ ਸਟੇਟ ਲਾਟਰੀ ਦਾ 11 ਕਰੋੜ ਦਾ ਬੰਪਰ ਇਨਾਮ

ਰਾਜਸਥਾਨ ਦੇ ਕਠਪੁਤਲੀ ਪਿੰਡ ਵਿਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ ਅਮਿਤ ਸੇਹੜਾ
ਸੰਕੇਤਕ ਤਸਵੀਰ।
Advertisement

ਪੰਜਾਬ ਸਟੇਟ ਲਾਟਰੀ ਦੇ 11 ਕਰੋੜ ਰੁਪਏ ਦੇ ਬੰਪਰ ਇਨਾਮ ਦਾ ਜੇਤੂ ਮਿਲ ਗਿਆ ਹੈ। ਇਹ ਖੁਸ਼ਕਿਸਮਤ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਪਿੰਡ ਕਠਪੁਤਲੀ ਦਾ ਰਹਿਣ ਵਾਲਾ ਅਮਿਤ ਸੇਹੜਾ ਹੈ, ਜੋ ਰੋਜ਼ਾਨਾ ਪਿੰਡਾਂ ਵਿੱਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ।

ਜਾਣਕਾਰੀ ਮੁਤਾਬਕ ਅਮਿਤ ਸੇਹੜਾ ਨੇ ਬਠਿੰਡਾ ਆਉਣ ਮੌਕੇ ਰਤਨ ਲਾਟਰੀ ਏਜੰਸੀ ਕਾਊਂਟਰ ਤੋਂ A ਸੀਰੀਜ਼ ਦਾ 438586 ਨੰਬਰ ਵਾਲਾ ਟਿਕਟ ਖਰੀਦਿਆ ਸੀ। ਟਿਕਟ ਖਰੀਦਣ ਤੋਂ ਬਾਅਦ ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੀ ਕਿਸਮਤ ਇੰਨੀ ਜਲਦੀ ਬਦਲਣ ਵਾਲੀ ਹੈ।

Advertisement

ਦੱਸਿਆ ਜਾ ਰਿਹਾ ਹੈ ਕਿ 31 ਅਕਤੂਬਰ ਨੂੰ ਡਰਾਅ ਨਿਕਲਣ ਤੋਂ ਬਾਅਦ ਰਤਨ ਲਾਟਰੀ ਕਾਊਂਟਰ ਦੇ ਮਾਲਕ ਉਮੇਸ਼ ਕੁਮਾਰ ਅਤੇ ਮੈਨੇਜਰ ਕਰਨ ਕੁਮਾਰ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਇਸ ਟਿਕਟ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। ਕਈ ਕੋਸ਼ਿਸ਼ਾਂ ਤੋਂ ਬਾਅਦ ਅੰਤ ਵਿੱਚ ਜੇਤੂ ਦਾ ਪਤਾ ਲੱਗ ਗਿਆ। ਉਹ ਆਪਣੀ ਟਿਕਟ ਲੈ ਕੇ ਅੱਜ ਦੁਪਹਿਰੇ ਬਠਿੰਡਾ ਪੁੱਜ ਰਿਹਾ ਹੈ।

ਲਾਟਰੀ ਵਿਭਾਗ ਅਨੁਸਾਰ ਟਿਕਟ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਨਿਯਮਾਂ ਅਨੁਸਾਰ ਜਲਦੀ ਹੀ ਇਨਾਮ ਦੀ ਰਕਮ ਜਾਰੀ ਕੀਤੀ ਜਾਵੇਗੀ। ਇਸ ਖ਼ਬਰ ਨਾਲ ਬਠਿੰਡਾ ਸਮੇਤ ਸਥਾਨਕ ਲਾਟਰੀ ਵਪਾਰੀਆਂ ਅਤੇ ਲੋਕਾਂ ਵਿਚ ਵੀ ਖ਼ੁਸ਼ੀ ਦਾ ਮਾਹੌਲ ਹੈ।

Advertisement
Tags :
11 ਕਰੋੜ ਦੀ ਲਾਟਰੀ ਨਿਕਲੀbathinda newslotterywinnerਪੰਜਾਬ ਸਟੇਟ ਲਾਟਰੀਪੰਜਾਬੀ ਖ਼ਬਰਾਂਬਠਿੰਡਾ ਖ਼ਬਰਾਂਬੰਪਰ ਪ੍ਰਾਈਜ਼ਮਾਲਵਾ ਖ਼ਬਰਾਂ
Show comments