ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੁਧਿਆਣਾ ਦਾ ਅਮਰਨਾਥ ਯਾਤਰੀ ਗੰਦਰਬਲ ਤੋਂ ਲਾਪਤਾ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ‘ਰੇਲਿੰਗ’ ਤੋਂ ਛਾਲ ਮਾਰਨ ਤੋਂ ਬਾਅਦ ਅਮਰਨਾਥ ਯਾਤਰੀ ਲਾਪਤਾ ਹੋ ਗਿਆ। ਪੁਲੀਸ ਨੇ ਦੱਸਿਆ ਕਿ ਲੁਧਿਆਣਾ ਦਾ ਰਹਿਣ ਵਾਲਾ ਸੁਰਿੰਦਰ ਪਾਲ ਅਰੋੜਾ ਅੱਧੀ ਰਾਤ ਨੂੰ ਜਦੋਂ ਸੱਤ ਵਿਅਕਤੀਆਂ ਦੇ ਗਰੁੱਪ ਵਿੱਚ ਬਰਾੜੀ ਮਾਰਗ...
Advertisement

ਸ੍ਰੀਨਗਰ: ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ‘ਰੇਲਿੰਗ’ ਤੋਂ ਛਾਲ ਮਾਰਨ ਤੋਂ ਬਾਅਦ ਅਮਰਨਾਥ ਯਾਤਰੀ ਲਾਪਤਾ ਹੋ ਗਿਆ। ਪੁਲੀਸ ਨੇ ਦੱਸਿਆ ਕਿ ਲੁਧਿਆਣਾ ਦਾ ਰਹਿਣ ਵਾਲਾ ਸੁਰਿੰਦਰ ਪਾਲ ਅਰੋੜਾ ਅੱਧੀ ਰਾਤ ਨੂੰ ਜਦੋਂ ਸੱਤ ਵਿਅਕਤੀਆਂ ਦੇ ਗਰੁੱਪ ਵਿੱਚ ਬਰਾੜੀ ਮਾਰਗ ’ਤੇ ਟਰੈਕਿੰਗ ਕਰ ਰਿਹਾ ਸੀ ਤਾਂ ਉਸ ਨੂੰ ਉਚਾਈ ’ਤੇ ਹੋਣ ਵਾਲੀ ਬਿਮਾਰੀ (ਹਾਈ ਅਲਟੀਟਿਊਡ ਸਿਕਨੈੱਸ) ਹੋ ਗਈ। ਇਸ ਮਗਰੋਂ ਅਰੋੜਾ ਅਜੀਬ ਵਿਹਾਰ ਕਰਨ ਲੱਗਾ ਅਤੇ ਉੱਪਰ-ਹੇਠਾਂ ਭੱਜਣ ਲੱਗਾ। ਮਗਰੋਂ ਉਹ ਠੰਢੇ ਪਾਣੀ ਨਾਲ ਨਹਾਇਆ ਤੇ ਰੇਲਿੰਗ ਤੋਂ ਛਾਲ ਮਾਰ ਦਿੱਤੀ। ਪੁਲੀਸ, ਮਾਊਨਟੇਨ ਰੈਸਕਿਊ ਟੀਮਾਂ (ਐੱਮਆਰਟੀਜ਼). ਐੱਸਡੀਆਰਐੱਫ, ਐੱਨਡੀਆਰਐੱਫ, ਜੇਕੇਏਪੀ, ਸੀਆਰਪੀ ਅਤੇ ਵੀਐੱਜਜੀਐੱਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਡਰੋਨ ਵੀ ਤਾਇਨਾਤ ਕੀਤੇ ਗਏ ਹਨ। -ਪੀਟੀਆਈ

Advertisement
Advertisement