ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੰਭੂ ਬਾਰਡਰ ਤੋਂ ਚੁੱਕਿਆ ਸਾਮਾਨ ਕੌਂਸਲ ਪ੍ਰਧਾਨ ਦੇ ਪਲਾਟ ’ਚੋਂ ਮਿਲਣ ਦਾ ਦੋਸ਼

ਕਿਸਾਨ ਯੂਨੀਅਨ ਵੱਲੋਂ ਪਲਾਟ ਅੱਗੇ ਧਰਨਾ ਸ਼ੁਰੂ; ਪੁਲੀਸ ਤੋਂ ਕਾਰਵਾਈ ਮੰਗੀ
ਨਗਰ ਕੌਂਸਲ ਪ੍ਰਧਾਨ ਦੇ ਪਲਾਟ ਦੇ ਬਾਹਰ ਧਰਨਾ ਦਿੰਦੇ ਹੋਏ ਕਿਸਾਨ।
Advertisement

ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂਆਂ ਨੇ ਅੱਜ ਦੇਰ ਸ਼ਾਮ ਨਗਰ ਕੌਂਸਲ ਪ੍ਰਧਾਨ ਦੇ ਪਲਾਟ ਦੇ ਬਾਹਰ ਪੱਕਾ ਧਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਟਰਾਲੀਆਂ ਵਿੱਚੋਂ ਦੋ ਟਰਾਲੀਆਂ ਦਾ ਸਾਮਾਨ ਇਸ ਪਲਾਟ ਦੇ ਅੰਦਰ ਪਿਆ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਪੁਲੀਸ ਉਨ੍ਹਾਂ ਦੀ ਹਾਜ਼ਰੀ ਵਿੱਚ ਤਾਲਾ ਖੋਲ੍ਹ ਕੇ ਅੰਦਰੋਂ ਸਾਮਾਨ ਬਰਾਮਦ ਕਰੇ। ਦੂਜੇ ਪਾਸੇ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਚਾਵਲਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦਾ ਪਤਾ ਕਰਨਗੇ।

ਜਾਣਕਾਰੀ ਅਨੁਸਾਰ ਨਾਭਾ ਦੇ ਅਲੌਹਰਾਂ ਗੇਟ ਕੋਲ ‘ਆਪ’ ਆਗੂ ਅਤੇ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਰਿਵਾਰ ਦੀ ਦੁਕਾਨ ਕਈ ਸਾਲਾਂ ਤੋਂ ਬੰਦ ਹੈ, ਜਿਸ ਦੇ ਨਾਲ ਹੀ ਉਨ੍ਹਾਂ ਦਾ ਖਾਲੀ ਪਲਾਟ ਹੈ। ਪਲਾਟ ਅੱਗੇ ਧਰਨੇ ’ਤੇ ਬੈਠੇ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇਹ ਸੂਹ ਸੀ ਕਿ ਦੋ ਟਰਾਲੀਆਂ ਨਾਭਾ ’ਚ ਆਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਕੋਲ ਪੂਰੀ ਜਾਣਕਾਰੀ ਹੈ ਕਿ ਕੌਣ-ਕੌਣ ਕਿਸ ਦੇ ਹੁਕਮ ’ਤੇ ਇੱਥੋਂ ਬੋਲੇਰੋ ਗੱਡੀ ਤੇ ਨਗਰ ਕੌਂਸਲ ਦੇ ਟਰੈਕਟਰ ਲੈ ਕੇ ਟਰਾਲੀਆਂ ਖਿੱਚ ਕੇ ਲਿਆਏ ਹਨ। ਉਨ੍ਹਾਂ ਦਾਅਵਾ ਕੀਤਾ ਪਹਿਲਾਂ ਜਿਸ ਥਾਂ ਟਰਾਲੀਆਂ ਪੇਂਟ ਕਰਕੇ ਖੁਰਦ-ਬੁਰਦ ਕੀਤੀਆਂ ਗਈਆਂ ਅਤੇ ਟੌਲ ਪਲਾਜ਼ੇ ਤੋਂ ਬਚਦੇ ਹੋਏ ਟਰਾਲੀਆਂ ਜਿਸ ਰਸਤੇ ਤੋਂ ਲਿਆਂਦੀਆਂ ਗਈਆਂ ਹਨ, ਉਸ ਬਾਰੇ ਉਨ੍ਹਾਂ ਕੋਲ ਸਾਰੀ ਜਾਣਕਾਰੀ ਮੌਜੂਦ ਹੈ।

Advertisement

ਯੂਨੀਅਨ ਦੀ ਨਾਭਾ ਇਕਾਈ ਦੇ ਪ੍ਰਧਾਨ ਗਮਦੂਰ ਸਿੰਘ ਨੇ ਦੱਸਿਆ ਕਿ ਪਲਾਟ ਦੇ ਦੋਵੇਂ ਗੇਟਾਂ ’ਤੇ ਕਿਸਾਨਾਂ ਦਾ ਪੱਕਾ ਧਰਨਾ ਜਾਰੀ ਰਹੇਗਾ। ਦੋ ਕਿਸਾਨ ਦੁਕਾਨ ਦੀ ਛੱਤ ਤੋਂ ਨਿਗਰਾਨੀ ਰੱਖ ਰਹੇ ਹਨ। ਫਿਲਹਾਲ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜਾਰੀ ਹੈ। ਖ਼ਬਰ ਲਿਖਣ ਤੱਕ ਪੁਲੀਸ ਅਜੇ ਮੌਕੇ ਤੇ ਨਹੀਂ ਪਹੁੰਚੀ ਸੀ।

Advertisement