ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਸਦਮਾ, ਭਰਾ ਭਾਗ ਸਿੰਘ ਭੂੰਦੜ ਦਾ ਦੇਹਾਂਤ

ਬਾਅਦ ਦੁਪਹਿਰ ਦੋ ਵਜੇ ਸਰਦੂਲਗੜ੍ਹ ਦੇ ਪਿੰਡ ਭੂੰਦੜ ’ਚ ਹੋਵੇਗਾ ਸਸਕਾਰ
ਭਾਗ ਸਿੰਘ ਭੂੰਦੜ ਦੀ ਪੁਰਾਣੀ ਤਸਵੀਰ।
Advertisement

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੇ ਪਰਿਵਾਰ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਭਰਾ ਸ. ਭਾਗ ਸਿੰਘ ਭੂੰਦੜ (76) ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਹਮੇਸ਼ਾ ਖੁਸ਼ੀ ਖੇੜਿਆਂ ਵਿੱਚ ਰਹਿਣ ਵਾਲੇ ਰੱਜੀ ਰੂਹ ਵਾਲੇ ਇਨਸਾਨ ਸਨ। ਉਹ ਸਾਬਕਾ ਸਰਪੰਚ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਪਿੰਡ ਦੇ ਮੌਜੂਦਾ ਨੰਬਰਦਾਰ ਸਨ। ਉਹ ਭੂੰਦੜ ਪਰਿਵਾਰ ਦੇ ਬੇਹੱਦ ਸਤਿਕਾਰਤ ਸਨ, ਪਰ ਉਨ੍ਹਾਂ ਦਾ ਆਪਣੇ ਭਤੀਜੇ ਦਿਲਰਾਜ ਸਿੰਘ ਭੂੰਦੜ (ਸਾਬਕਾ ਵਿਧਾਇਕ) ਨਾਲ ਬਹੁਤ ਪਿਆਰ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਦੋ ਵਜੇ ਪਿੰਡ ਭੂੰਦੜ (ਸਰਦੂਲਗੜ੍ਹ) ਵਿਚ ਕੀਤਾ ਜਾਵੇਗਾ।

Advertisement
Advertisement
Tags :
ਅਕਾਲੀ ਆਗੂ ਨੂੰ ਸਦਮਾਦਿਲਰਾਜ ਭੂੰਦੜਬਲਵਿੰਦਰ ਭੂੰਦੜ ਨੂੰ ਸਦਮਾਭਾਗ ਸਿੰਘ ਭੂੰਦੜ ਦਾ ਦੇਹਾਂਤ
Show comments