ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਜੜੀ ਕੋਮਲਦੀਪ ਨੇ ਯੂਜੀਸੀ ਨੈੱਟ ਪਾਸ ਕੀਤੀ

ਬਿਨਾਂ ਕਿਸੇ ਕੋਚਿੰਗ ਜਾਂ ਟਿਊਸ਼ਨ ਤੋਂ ਅੰਗਰੇਜ਼ੀ ਵਿਸ਼ੇ ਨਾਲ 140ਵਾਂ ਅੰਕ ਹਾਸਲ ਕੀਤਾ /ਮਾਪੇ ਆਪਣੇ ਪੁੱਤਰ ਦੀ ਤਾਲੀਮ ਤੋਂ ਬੇਖ਼ਬਰ
ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ ਕਰਨ ਵਾਲਾ ਕੋਮਲਦੀਪ ਸਿੰਘ ਬੱਕਰੀਆਂ ਚਾਰਦਾ ਹੋਇਆ।
Advertisement

ਜੋਗਿੰਦਰ ਸਿੰਘ ਮਾਨ

ਬੱਕਰੀਆਂ ਚਾਰਨ ਵਾਲੇ ਮਜ਼ਦੂਰ ਪਰਿਵਾਰ ਦੇ ਮੁੰਡੇ ਨੇੇ ਯੂਜੀਸੀ ਨੈੱਟ ਪਾਸ ਕਰ ਲਈ। ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਵਾਸੀ ਮਜ਼ਦੂਰ ਪਰਿਵਾਰ ਦੇ ਨੌਜਵਾਨ ਕੋਮਲਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਪਿਛਲੇ ਦਿਨੀਂ ਹੋਈ ਯੂਜੀਸੀ ਨੈੱਟ ਵਿੱਚੋਂ 140ਵਾਂ ਅੰਕ ਹਾਸਲ ਕੀਤਾ ਹੈ। ਉਸ ਨੇ ਬਿਨਾਂ ਕਿਸੇ ਕੋਚਿੰਗ, ਬਿਨਾਂ ਕਿਸੇ ਵੱਡੀ ਤਿਆਰੀ ਦੇ ਮੋਬਾਈਲ ਨੈੱਟ ਦਾ ਸਹਾਰਾ ਲੈ ਕੇ ਇਹ ਪ੍ਰੀਖਿਆ ਦਿੱਤੀ। ਉਹ ਪੜ੍ਹਾਈ ਦੇ ਨਾਲ-ਨਾਲ ਆਪਣਾ ਖਰਚਾ ਪਾਣੀ ਕੱਢਣ ਲਈ ਬੱਕਰੀਆਂ ਪਾਲਦਾ ਹੈ। ਪੜ੍ਹਦਾ ਵੀ ਰਹਿੰਦਾ ਹੈ ਅਤੇ ਖੇਤਾਂ ਦੇ ਆਲੇ-ਦੁਆਲੇ ਅਤੇ ਸੜਕਾਂ ਦੇ ਕਿਨਾਰੇ ਬੱਕਰੀਆਂ ਵੀ ਚਾਰਦਾ ਹੈ। ਕੋਮਲਦੀਪ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਭੱਠਾ ਮਜ਼ਦੂਰ ਹਨ ਅਤੇ ਮਾਤਾ ਲਖਮੀਰ ਕੌਰ ਸਿਲਾਈ ਕਰਦੀ ਹੈ। ਉਸ ਨੇ ਬੀਏ ਗੁਰੂ ਤੇਗ ਬਹਾਦਰ ਐਜੂਕੇਸ਼ਨ ਕਾਲਜ, ਦਲੇਲਵਾਲਾ ਅਤੇ ਐੱਮਏ (ਅੰਗਰੇਜ਼ੀ) ਰੋਇਲ ਕਾਲਜ ਬੋੜਾਵਾਲ (ਮਾਨਸਾ) ਤੋਂ ਕੀਤੀ ਹੈ। ਅੰਗਰੇਜ਼ੀ ਭਾਸ਼ਾ ਨਾਲ ਕੋਮਲਦੀਪ ਨੂੰ ਡਾਢਾ ਪਿਆਰ ਹੈ। ਅੰਗਰੇਜ਼ੀ ਨਾਲ ਹੀ ਉਸ ਨੇ ਆਪਣੀ ਪਹਿਲਾਂ ਦੀ ਪੜ੍ਹਾਈ ਅਤੇ ਅਗਲੇਰੀ ਪੜ੍ਹਾਈ ਪੀਐੱਚਡੀ ਕਰਨ ਦੀ ਇੱਛਾ ਜਾਹਿਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਪੀਐੱਚਡੀ ਕਰਕੇ ਗੁਰਬਤ ਵਿੱਚ ਪੜ੍ਹ ਰਹੇ ਹੁਸ਼ਿਆਰ ਅਤੇ ਹੁਨਰਮੰਦ ਬੱਚਿਆਂ ਦੀ ਪੜ੍ਹਾਈ ਵਿੱਚ ਮੱਦਦ ਕਰੇਗਾ। ਮਾਪੇ ਉਸ ਦੀ ਪੜ੍ਹਾਈ ਤੋਂ ਅਣਜਾਣ ਹਨ ਪਰ ਇਸ ਪ੍ਰਾਪਤੀ ’ਤੇ ਫ਼ਖ਼ਰ ਮਹਿਸੂਸ ਕਰ ਰਹੇ ਹਨ।

Advertisement

Advertisement