ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਅਰਪੋਰਟ ਖੇਤਰ: ਸੈਕਟਰਾਂ ਦੇ ਵਿਸਥਾਰ ਲਈ 3537 ਏਕੜ ਜ਼ਮੀਨ ਐਕੁਆਇਰ ਕਰਨ ਦੀ ਤਿਆਰੀ

ਗਮਾਡਾ ਪੁਰਾਣੇ ਭੋਂ-ਪ੍ਰਾਪਤੀ ਐਕਟ ਤਹਿਤ ਕਰੇਗਾ ਖੇਤਰ ਦਾ ਵਿਸਥਾਰ
Advertisement
ਗਰੇਟਰ ਮੁਹਾਲੀ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਵੱਲੋਂ ਮੁਹਾਲੀ ਦੇ ਏਅਰਪੋਰਟ ਖੇਤਰ ’ਚ ਵਸਾਏ ਸੈਕਟਰਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਨਵੀਂ ਲੈਂਡ ਪੂਲਿੰਗ ਨੀਤੀ ਤਹਿਤ ਵੀ ਏਅਰਟ੍ਰੋਪੋਲਿਸ ਦੀ ‘ਈ’, ‘ਐੱਫ’, ‘ਜੀ’, ‘ਐੱਸ’, ‘ਆਈ’, ‘ਜੇ’ ਸ਼੍ਰੇਣੀ ਤਹਿਤ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੀ 3537 ਏਕੜ ਜ਼ਮੀਨ ਐਕੁਆਇਰ ਕਰਨ ਦੀ ਯੋਜਨਾ ਉਲੀਕੀ ਗਈ ਸੀ ਪਰ ਸਥਾਨਕ ਪੰਚਾਇਤਾਂ ਅਤੇ ਪੰਜਾਬ ਭਰ ’ਚ ਹੋਏ ਵਿਰੋਧ ਕਾਰਨ ਸਰਕਾਰ ਵੱਲੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰ ਦਿੱਤਾ ਗਿਆ ਸੀ। ਗਮਾਡਾ ਨੇ ਹੁਣ ਨਵੇਂ ਸਿਰਿਓਂ ਸਮੁੱਚੀਆਂ ਛੇ ‘ਪਾਕੇਟਾਂ’ ਲਈ 3537 ਏਕੜ ਜ਼ਮੀਨ ਐਕੁਆਇਰ ਦੀ ਕਾਰਵਾਈ ਆਰੰਭ ਦਿੱਤੀ ਹੈ।ਮੁਹਾਲੀ ਦੇ ਸਬੰਧਤ ਖੇਤਰਾਂ ਦੀ ਜ਼ਮੀਨ ਹੁਣ ਇਸ ਸ਼ਹਿਰ ਵਿੱਚ ਪਹਿਲਾਂ ਚੱਲਦੇ ਲੈਂਡ ਐਕੂਜੇਸ਼ਨ ਐਕਟ 2013 ਤਹਿਤ ਖ਼ਰੀਦੀ ਜਾਵੇਗੀ ਅਤੇ ਜ਼ਮੀਨਾਂ ਦੇ ਮਾਲਕਾਂ ਨੂੰ ਇਸ ਐਕਟ ਵਿੱਚ 2021 ’ਚ ਕੀਤੀ ਸੋਧ ਅਨੁਸਾਰ ਲਾਭ ਦਿੱਤਾ ਜਾਵੇਗਾ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਏਅਰੋਟ੍ਰੋਪੋਲਿਸ ਦੀ ‘ਈ’-ਪਾਕਿਟ ਲਈ 758 ਏਕੜ ਜ਼ਮੀਨ ਐਕੁਆਇਰ ਕਰਨ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ। ਵਿਭਾਗ ਵੱਲੋਂ ਇਸ ਪ੍ਰਾਜੈਕਟ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਗਮਾਡਾ ਵੱਲੋਂ ‘ਈ’-ਪਾਕੇਟ ਲਈ 758 ਏਕੜ, ‘ਐੱਫ’ ਲਈ 443 ਏਕੜ, ‘ਜੀ’ ਲਈ 498 ਏਕੜ, ‘ਐੱਚ’ ਲਈ 879 ਏਕੜ, ‘ਆਈ’ ਲਈ 463 ਏਕੜ ਅਤੇ ‘ਜੇ’ ਪਾਕੇਟ ਲਈ 468 ਏਕੜ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਵਿਭਾਗ ਵੱਲੋਂ ‘ਈ’-ਪਾਕੇਟ ਲਈ ਜਾਰੀ ਕੀਤੇ ਸਮਾਜਿਕ ਪ੍ਰਭਾਵ ਮੁਲਾਂਕਣ ਨੋਟੀਫਿਕੇਸ਼ਨ ਅਧੀਨ ਪਿੰਡ ਪੱਤੋਂ ਦੀ 400 ਏਕੜ, ਪਿੰਡ ਕੁਰੜੀ ਦੀ 356 ਏਕੜ ਅਤੇ ਪਿੰਡ ਸਿਆਊ ਦੀ ਸਿਰਫ਼ ਦੋ ਏਕੜ ਜ਼ਮੀਨ ਗ੍ਰਹਿਣ ਕੀਤੀ ਜਾਵੇਗੀ।

Advertisement

 

Advertisement
Show comments