ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਮ੍ਰਿਤਸਰ ’ਚ ਹਵਾ ਪ੍ਰਦੂਸ਼ਣ ਘਟਿਆ

ਅੰਮ੍ਰਿਤਸਰ ’ਚ ਪ੍ਰਦੂਸ਼ਣ ਘਟ ਗਿਆ ਹੈ, ਜਦਕਿ ਬਾਕੀ ਕਈ ਸ਼ਹਿਰਾਂ ’ਚ ਪ੍ਰਦੂਸ਼ਣ ਵੱਧ ਗਿਆ ਹੈ। ਇਸੇ ਤਰ੍ਹਾਂ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ, ਜਿਸ ਨੂੰ ਮੌਸਮ ਮਾਹਿਰ ਚੱਕਰਵਰਤੀ ਤੂਫ਼ਾਨ ਮੋਂਥਾ ਦਾ ਅਸਰ ਦੱਸ ਰਹੇ ਹਨ। ਅੰਮ੍ਰਿਤਸਰ ਵਿੱਚ ਲੋਕਾਂ ਨੂੰ ਪ੍ਰਦੂਸ਼ਣ...
Advertisement

ਅੰਮ੍ਰਿਤਸਰ ’ਚ ਪ੍ਰਦੂਸ਼ਣ ਘਟ ਗਿਆ ਹੈ, ਜਦਕਿ ਬਾਕੀ ਕਈ ਸ਼ਹਿਰਾਂ ’ਚ ਪ੍ਰਦੂਸ਼ਣ ਵੱਧ ਗਿਆ ਹੈ। ਇਸੇ ਤਰ੍ਹਾਂ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ, ਜਿਸ ਨੂੰ ਮੌਸਮ ਮਾਹਿਰ ਚੱਕਰਵਰਤੀ ਤੂਫ਼ਾਨ ਮੋਂਥਾ ਦਾ ਅਸਰ ਦੱਸ ਰਹੇ ਹਨ। ਅੰਮ੍ਰਿਤਸਰ ਵਿੱਚ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ। ਇੱਥੇ ਹਵਾ ਪ੍ਰਦੂਸ਼ਣ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 81 ਤੋਂ ਹੇਠਾਂ ਆ ਗਿਆ ਹੈ ਪਰ ਬਾਕੀ ਪੰਜਾਬ ਵਿੱਚ ਸਥਿਤੀ ਚਿੰਤਾਜਨਕ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਬਠਿੰਡਾ ਦਾ ਏ ਕਿਊ ਆਈ 233, ਜਲੰਧਰ ਦਾ 191, ਖੰਨਾ ਦਾ 180, ਮੰਡੀ ਗੋਬਿੰਦਗੜ੍ਹ ਦਾ 143, ਪਟਿਆਲਾ ਦਾ 151, ਰੋਪੜ ਦਾ 176 ਅਤੇ ਲੁਧਿਆਣਾ ਦਾ 164 ਹੈ, ਜੋ ਖ਼ਰਾਬ ਸ਼੍ਰੇਣੀ ਵਿੱਚ ਹੈ। ਇਸੇ ਤਰ੍ਹਾਂ ਸੂਬੇ ਦੇ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ।

Advertisement
Advertisement
Show comments