ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਿਲ ਕਲਾਂ ’ਚ ਨਾਮਜ਼ਦਗੀ ਵਾਪਸੀ ਤੋਂ ਬਾਅਦ 23 ਜ਼ੋਨਾਂ ਵਿੱਚ 68 ਉਮੀਦਵਾਰਾਂ ’ਚ ਮੁਕਾਬਲਾ

ਗਹਿਲ ਤੋਂ ਅਕਾਲੀ ਉਮੀਦਵਾਰ ਨੇ ਕਾਗਜ਼ ਲਏ ਵਾਪਾਸ, ਮਹਿਲ ਕਲਾਂ ਤੋਂ ‘ਆਪ’ ਤੇ ਗਹਿਲ ਤੋਂ ਕਾਂਗਰਸੀ ਉਮੀਦਵਾਰ ਨਿਰਵਿਰੋਧ ਸਮਿਤੀ ਮੈਂਬਰ ਚੁਣੇ
ਨਿਰਵਿਰੋਧ ਚੁਣੇ ਗਏ ਉਮੀਦਵਾਰ ਗੋਰਖਾ ਸਿੰਘ ਦਾ ਸਨਮਾਨ ਕਰਦੇ ਹੋਏ ਕਾਂਗਰਸੀ ਆਗੂ। ਫੋਟੋ: ਚੀਮਾ
Advertisement

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ 2025 ਲਈ ਮਹਿਲ ਕਲਾਂ ਬਲਾਕ ਵਿੱਚ ਅੱਜ 16 ਉਮੀਦਵਾਰਾਂ ਵਲੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਗਈਆਂ। ਹੁਣ 25 ਵਿੱਚੋਂ 23 ਜ਼ੋਨਾਂ ਵਿੱਚ ਮੁਕਾਬਲਾ ਹੋਵੇਗਾ, ਜਦੋਂਕਿ ਦੋ ਜ਼ੋਨਾਂ ਵਿੱਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨ ਦਿੱਤੇ ਗਏ ਹਨ।

ਗਹਿਲ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਆਪਣੇ ਕਾਗਜ਼ ਵਾਪਸ ਲੈ ਲਏ, ਜਿਸ ਕਾਰਨ ਕਾਂਗਰਸ ਦੇ ਗੋਰਖਾ ਸਿੰਘ ਨਿਰਵਿਰੋਧ ਜੇਤੂ ਐਲਾਨੇ ਗਏ।

Advertisement

ਇਸੇ ਤਰ੍ਹਾਂ ਜ਼ੋਨ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਰਸਪਾਲ ਸਿੰਘ ਇਕਲੌਤੇ ਉਮੀਦਵਾਰ ਰਹਿ ਗਏ ਅਤੇ ਉਹ ਵੀ ਬਿਨਾਂ ਮੁਕਾਬਲੇ ਜੇਤੂ ਰਹੇ। ਹੁਣ ਕੁੱਲ 68 ਉਮੀਦਵਾਰ ਚੋਣ ਮੈਦਾਨ ਵਿੱਚ ਬਰਕਰਾਰ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ 23, ਕਾਂਗਰਸ ਦੇ 19, ਸ਼੍ਰੋਮਣੀ ਅਕਾਲੀ ਦਲ ਦੇ 13, ਬੀਜੇਪੀ ਦੇ 4, ਬਹੁਜਨ ਸਮਾਜ ਪਾਰਟੀ ਦੇ 2 ਅਤੇ 7 ਆਜ਼ਾਦ ਉਮੀਦਵਾਰ ਸ਼ਾਮਲ ਹਨ।

ਇਸ ਮੌਕੇ ਗਹਿਲ ਜੋਨ ਤੋਂ ਨਿਰਵਿਰੋਧ ਚੁਣੇ ਗਏ ਕਾਂਗਰਸੀ ਉਮੀਦਵਾਰ ਗੋਰਖਾ ਸਿੰਘ ਦਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ, ਜ਼ਿਲ੍ਹਾ ਸਕੱਤਰ ਬਲਵੰਤ ਹਮੀਦੀ ਅਤੇ ਜ਼ਿਲ੍ਹਾ ਚੇਅਰਮੈਨ ਐਸਸੀ ਡਿਪਾਰਟਮੇਂਟ ਜਸਮੇਲ ਸਿੰਘ ਡੇਅਰੀ ਵਾਲਾਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ।

 

 

Advertisement
Show comments