ਮਹਿਲ ਕਲਾਂ ’ਚ ਨਾਮਜ਼ਦਗੀ ਵਾਪਸੀ ਤੋਂ ਬਾਅਦ 23 ਜ਼ੋਨਾਂ ਵਿੱਚ 68 ਉਮੀਦਵਾਰਾਂ ’ਚ ਮੁਕਾਬਲਾ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ 2025 ਲਈ ਮਹਿਲ ਕਲਾਂ ਬਲਾਕ ਵਿੱਚ ਅੱਜ 16 ਉਮੀਦਵਾਰਾਂ ਵਲੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਗਈਆਂ। ਹੁਣ 25 ਵਿੱਚੋਂ 23 ਜ਼ੋਨਾਂ ਵਿੱਚ ਮੁਕਾਬਲਾ ਹੋਵੇਗਾ, ਜਦੋਂਕਿ ਦੋ ਜ਼ੋਨਾਂ ਵਿੱਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨ ਦਿੱਤੇ ਗਏ ਹਨ।
ਗਹਿਲ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਆਪਣੇ ਕਾਗਜ਼ ਵਾਪਸ ਲੈ ਲਏ, ਜਿਸ ਕਾਰਨ ਕਾਂਗਰਸ ਦੇ ਗੋਰਖਾ ਸਿੰਘ ਨਿਰਵਿਰੋਧ ਜੇਤੂ ਐਲਾਨੇ ਗਏ।
ਇਸੇ ਤਰ੍ਹਾਂ ਜ਼ੋਨ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਰਸਪਾਲ ਸਿੰਘ ਇਕਲੌਤੇ ਉਮੀਦਵਾਰ ਰਹਿ ਗਏ ਅਤੇ ਉਹ ਵੀ ਬਿਨਾਂ ਮੁਕਾਬਲੇ ਜੇਤੂ ਰਹੇ। ਹੁਣ ਕੁੱਲ 68 ਉਮੀਦਵਾਰ ਚੋਣ ਮੈਦਾਨ ਵਿੱਚ ਬਰਕਰਾਰ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ 23, ਕਾਂਗਰਸ ਦੇ 19, ਸ਼੍ਰੋਮਣੀ ਅਕਾਲੀ ਦਲ ਦੇ 13, ਬੀਜੇਪੀ ਦੇ 4, ਬਹੁਜਨ ਸਮਾਜ ਪਾਰਟੀ ਦੇ 2 ਅਤੇ 7 ਆਜ਼ਾਦ ਉਮੀਦਵਾਰ ਸ਼ਾਮਲ ਹਨ।
ਇਸ ਮੌਕੇ ਗਹਿਲ ਜੋਨ ਤੋਂ ਨਿਰਵਿਰੋਧ ਚੁਣੇ ਗਏ ਕਾਂਗਰਸੀ ਉਮੀਦਵਾਰ ਗੋਰਖਾ ਸਿੰਘ ਦਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ, ਜ਼ਿਲ੍ਹਾ ਸਕੱਤਰ ਬਲਵੰਤ ਹਮੀਦੀ ਅਤੇ ਜ਼ਿਲ੍ਹਾ ਚੇਅਰਮੈਨ ਐਸਸੀ ਡਿਪਾਰਟਮੇਂਟ ਜਸਮੇਲ ਸਿੰਘ ਡੇਅਰੀ ਵਾਲਾਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ।
