ਯੂਨੀਵਰਸਿਟੀ ’ਚ ਸੰਬੋਧਨ ਕਰਨ ਵਾਲੀ ਐਡਵੋਕੇਟ ਨੂੰ ਧਮਕੀ
ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਲਈ ਚੱਲ ਰਹੇ ਵਿਦਿਆਰਥੀ ਸੰਘਰਸ਼ ਦੌਰਾਨ ਸੰਬੋਧਨ ਕਰਨ ਵਾਲੀ ਸਾਬਕਾ ਵਿਦਿਆਰਥਣ ਤੇ ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਮੈਂਬਰ ਐਡਵੋਕੇਟ ਅਮਨਦੀਪ ਕੌਰ ਨੂੰ ਅਣਪਛਾਤੇ ਨੇ ਫੋਨ ’ਤੇ ਭੱਦੀ ਸ਼ਬਦਾਵਲੀ ਵਰਤਣ ਦੇ ਨਾਲ਼-ਨਾਲ਼ ਉਸ ਨੂੰ ਪਾਕਿਸਤਾਨ...
Advertisement
ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਲਈ ਚੱਲ ਰਹੇ ਵਿਦਿਆਰਥੀ ਸੰਘਰਸ਼ ਦੌਰਾਨ ਸੰਬੋਧਨ ਕਰਨ ਵਾਲੀ ਸਾਬਕਾ ਵਿਦਿਆਰਥਣ ਤੇ ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਮੈਂਬਰ ਐਡਵੋਕੇਟ ਅਮਨਦੀਪ ਕੌਰ ਨੂੰ ਅਣਪਛਾਤੇ ਨੇ ਫੋਨ ’ਤੇ ਭੱਦੀ ਸ਼ਬਦਾਵਲੀ ਵਰਤਣ ਦੇ ਨਾਲ਼-ਨਾਲ਼ ਉਸ ਨੂੰ ਪਾਕਿਸਤਾਨ ਦੀ ਏਜੰਟ ਕਿਹਾ ਹੈ। ਉਸ ਨੇ ਅਮਨਦੀਪ ਦੇ ਵਟਸਐਪ ’ਤੇ ਲਿਖਤੀ ਮੈਸੇਜ ਵੀ ਭੇਜੇ ਹਨ। ਅਮਨਦੀਪ ਕੌਰ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲੀਸ ਦੇ ਐੱਸ ਐੱਸ ਪੀ ਨੂੰ ਦਿੱਤੀ। ਇਸ ’ਤੇ ਕਾਰਵਾਈ ਨਾ ਹੋਣ ਉਪਰੰਤ ਬਾਰ ਕੌਂਸਲ ਦੇ ਮੈਂਬਰਾਂ ਨੇ ਐੱਸ ਐੱਸ ਪੀ ਨਾਲ਼ ਮੁਲਾਕਾਤ ਕਰ ਕੇ ਅਜਿਹਾ ਕਰਨ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸ਼ਿਕਾਇਤਕਰਤਾ ਅਨੁਸਾਰ ਫੋਨ ਕਰਨ ਵਾਲੇ ਉਸ ਨੂੰ ਆਰ ਐੱਸ ਐੱਸ ਖ਼ਿਲਾਫ਼ ਨਾ ਬੋਲਣ ਤੋਂ ਵਰਜਿਆ ਤੇ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ।
Advertisement
Advertisement
