ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਦਾਕਾਰ ਹੌਬੀ ਧਾਲੀਵਾਲ ਤੇ ਕੋਮਾਂਤਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ 200 ਏਕੜ ਜ਼ਮੀਨ ਉਪਜਾਊ ਬਣਾ ਕੇ ਦੇਵੇਗੀ

  ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਅਤੇ ਅਦਾਕਾਰ ਹੌਬੀ ਧਾਲੀਵਾਲ ਨੇ ਇੱਥੋਂ ਦੇ ਪਿੰਡ ਚੌਂਕੀ ਮਹੰਦੇ ਵਾਲੀ ਦਾਖਲੀ ਪੱਲਾ ਮੇਘਾ ਦੇ ਕਰੀਬ 25 ਪਰਿਵਾਰਾਂ ਦੀ 200 ਏਕੜ ਜ਼ਮੀਨ ਨੂੰ ਠੀਕ ਕਰਕੇ ਦੇਣ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਾਅਦਾ ਕੀਤਾ...
Advertisement

 

ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਅਤੇ ਅਦਾਕਾਰ ਹੌਬੀ ਧਾਲੀਵਾਲ ਨੇ ਇੱਥੋਂ ਦੇ ਪਿੰਡ ਚੌਂਕੀ ਮਹੰਦੇ ਵਾਲੀ ਦਾਖਲੀ ਪੱਲਾ ਮੇਘਾ ਦੇ ਕਰੀਬ 25 ਪਰਿਵਾਰਾਂ ਦੀ 200 ਏਕੜ ਜ਼ਮੀਨ ਨੂੰ ਠੀਕ ਕਰਕੇ ਦੇਣ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਾਅਦਾ ਕੀਤਾ ਗਿਆ ਹੈ।

Advertisement

ਇਸ ਤੋਂ ਪਹਿਲਾਂ ਵੀ ਜਥੇਬੰਦੀ ਨੇ ਆਪਣੇ ਮੈਂਬਰਾਂ ਤੇ ਹੌਬੀ ਧਾਲੀਵਾਲ ਦੇ ਸਹਿਯੋਗ ਨਾਲ ਫੀਡ, ਚਾਰੇ ਤੇ ਰਾਸ਼ਨ ਦੀ ਸੇਵਾ ਕੀਤੀ ਹੈ। ਜ਼ਿਲ੍ਹਾ ਫਿਰੋਜ਼ਪੁਰ ਦੀ ਕਮਾਂਡ ਸੰਭਾਲ ਰਹੇ ਜਥੇਬੰਦੀ ਦੇ ਸੂਬਾ ਆਗੂ ਸਿਮਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਮਹੰਦੇ ਵਾਲੀ ਚੌਂਕੀ ਦਾਖਲੀ ਪੱਲਾ ਮੇਘਾ ਦੇ ਜਿੰਨ੍ਹਾਂ ਪਰਿਵਾਰਾਂ ਦੀ ਜਥੇਬੰਦੀ ਤੇ ਹੌਬੀ ਧਾਲੀਵਾਲ ਨੇ ਬਾਂਹ ਫੜੀ ਹੈ।

ਉਨ੍ਹਾਂ ਕਿਹਾ ਕਿ ਪਰਿਵਾਰਾਂ ਕੋਲ ਥੋੜ੍ਹੀਆਂ ਜ਼ਮੀਨਾਂ ਹਨ, ਜੋ ਪਾਣੀ ਦੀ ਮਾਰ ਵਿਚ ਆਈਆਂ ਹਨ ਤੇ ਜਿਮੀਂਦਾਰਾਂ ਪੱਲੇ ਕੁੱਝ ਵੀ ਨੀ ਬਚਿਆ ਹੈ। ਜਥੇਬੰਦੀ ਵੱਲੋਂ ਅਲੀ ਕੇ, ਹਬੀਬਕੇ, ਮੁੱਠਿਆਂ ਵਾਲਾ, ਬਾਣਾਂਵਾਲੀ ਸਭ ਥਾਵਾਂ ਤੇ ਸੇਵਾ ਭੇਜੀ ਗਈ ਹੈ। ਥੋੜ੍ਹੇ ਦਿਨਾਂ ’ਚ ਹੀ ਜਥੇਬੰਦੀ ਵੱਲੋਂ ਪ੍ਰਸ਼ਾਸ਼ਨ ਦੀ ਮੱਦਦ ਨਾਲ ਪੱਲਾ ਮੇਘਾ ਵਿਖੇ ਇਕ ਵੱਡਾ ਪ੍ਰੋਗਰਾਮ ਕੀਤਾ ਜਾਏਗਾ, ਜਿਸ ’ਚ ਹੌਬੀ ਧਾਲੀਵਾਲ, ਪੰਜਾਬੀ ਫਿਲਮ ਪ੍ਰੋਡਿਉਸਰ ਬਲਵਿੰਦਰ ਸਿੰਘ ਹੀਰ ਤੇ ਹੋਰ ਅਦਾਕਾਰ ਪਹੁੰਚਣਗੇ। ਇਸ ਸਮੇਂ ਜਥੇਬੰਦੀ ਦੇ ਸੇਵਾਦਾਰ ਸਿਮਰਜੀਤ ਸਿੰਘ ਸੰਧੂ ਤੋਂ ਇਲਾਵਾ, ਬਲਜੀਤ ਸਿੰਘ ਸੰਧੂ ਪੱਲਾ ਮੇਘਾ, ਤਰਨਜੀਤ ਸਿੰਘ ਸਾਬੂਆਣਾ, ਸਵਰਨ ਸਿੰਘ ਸੰਧੂ ਮਿਸ਼ਰੀ ਵਾਲਾ, ਗੁਰਪਰੀਤ ਸਿੰਘ ਭੱਦਰੂ ਤੇ ਹੋਰ ਸੇਵਾਦਾਰ ਮੌਜ਼ੂਦ ਸਨ।

Advertisement
Show comments