ਅਦਾਕਾਰ ਬੀਨੂੰ ਢਿੱਲੋਂ ਨੇ ਘਰੋ ਘਰੀਂ ਜਾ ਕੇ ਰਾਹਤ ਸਮਗਰੀ ਵੰਡੀ
ਫ਼ਿਲਮੀ ਅਦਾਕਾਰ ਬੀਨੂੰ ਢਿੱਲੋਂ ਨੇ ਆਪਣੀ ਟੀਮ ਸਮੇਤ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਸਮਗਰੀ ਵੰਡੀ। ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਚਿੱਟੀ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਪਿੰਡ ਦੱਸਿਆ ਜਾ ਰਿਹਾ ਹੈ। ਬੀਨੂੰ ਢਿੱਲੋਂ ਅਤੇ ਉਸ ਦੇ ਸਾਥੀਆਂ ਨੇ ਪਿੰਡ ਚਿੱਟੀ ਦੇ...
Advertisement
ਫ਼ਿਲਮੀ ਅਦਾਕਾਰ ਬੀਨੂੰ ਢਿੱਲੋਂ ਨੇ ਆਪਣੀ ਟੀਮ ਸਮੇਤ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਸਮਗਰੀ ਵੰਡੀ। ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਚਿੱਟੀ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਪਿੰਡ ਦੱਸਿਆ ਜਾ ਰਿਹਾ ਹੈ।
ਬੀਨੂੰ ਢਿੱਲੋਂ ਅਤੇ ਉਸ ਦੇ ਸਾਥੀਆਂ ਨੇ ਪਿੰਡ ਚਿੱਟੀ ਦੇ ਘਰੋਂ ਘਰੀਂ ਜਾ ਕੇ ਰਾਹਤ ਸਮਗਰੀ ਵੰਡੀ। ਅੱਜ ਉਨ੍ਹਾਂ ਨਾਲ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਸੁਖਜੀਤ ਸਿੰਘ ਪੰਧੇਰ, ਜੱਗੀ ਧੂਰੀ, ਹਰਜਿੰਦਰ ਸਿੰਘ, ਸੰਦੀਪ ਸਿੰਘ ,ਪਰਮੇਸ਼ਵਰ ਰਾਓ, ਨਵੀਨ ਕੁਮਾਰ, ਹਨੀ ਸਹੋਤਾ ਅਤੇ ਦਵਿੰਦਰ ਦੇਵ ਆਦਿ ਵੀ ਸਨ।
Advertisement
ਬੀਨੂੰ ਢਿੱਲੋਂ ਤੇ ਸਾਥੀਆਂ ਨੇ ਪਿੰਡ ਚਿੱਟੀ ਦੇ ਘਰੋਂ ਘਰੀਂ ਜਾ ਕੇ ਕੰਬਲ, ਗੱਦੇ, ਤਰਪਾਲਾਂ, ਮੱਛਰਦਾਨੀਆਂ, ਸੈਨੇਟਰੀ ਪੈਡ ਅਤੇ ਖਾਣ ਪੀਣ ਦੀ ਸਮਗਰੀ ਵੰਡੀ। ਇਸ ਮੌਕੇ ਬੀਨੂੰ ਢਿੱਲੋਂ ਨੇ ਕਿਹਾ ਕਿ ਇਸ ਔਖ ਦੀ ਘੜੀ ’ਚ ਸਮੁੱਚਾ ਭਾਈਚਾਰਾ ਇੱਕਮੁੱਠ ਹੋ ਕੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਖੜ੍ਹਾ ਹੈ।
Advertisement