ਅਦਾਕਾਰ ਬੀਨੂੰ ਢਿੱਲੋਂ ਨੇ ਵੰਡੀ ਰਾਹਤ ਸਮੱਗਰੀ
                    ਫ਼ਿਲਮੀ ਅਦਾਕਾਰ ਬੀਨੂੰ ਢਿੱਲੋਂ ਨੇ ਆਪਣੀ ਟੀਮ ਸਮੇਤ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਸਮੱਗਰੀ ਵੰਡੀ ਹੈ। ਗੁਰਦਾਸਪੁਰ ਦਾ ਪਿੰਡ ਚਿੱਟੀ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਪਿੰਡ ਦੱਸਿਆ ਜਾ ਰਿਹਾ ਹੈ। ਬੀਨੂੰ ਢਿੱਲੋਂ ਅਤੇ ਉਸ ਦੇ ਸਾਥੀਆਂ ਨੇ ਪਿੰਡ ਚਿੱਟੀ ਦੇ...
                
        
        
    
                 Advertisement 
                
 
            
        ਫ਼ਿਲਮੀ ਅਦਾਕਾਰ ਬੀਨੂੰ ਢਿੱਲੋਂ ਨੇ ਆਪਣੀ ਟੀਮ ਸਮੇਤ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਸਮੱਗਰੀ ਵੰਡੀ ਹੈ। ਗੁਰਦਾਸਪੁਰ ਦਾ ਪਿੰਡ ਚਿੱਟੀ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਪਿੰਡ ਦੱਸਿਆ ਜਾ ਰਿਹਾ ਹੈ। ਬੀਨੂੰ ਢਿੱਲੋਂ ਅਤੇ ਉਸ ਦੇ ਸਾਥੀਆਂ ਨੇ ਪਿੰਡ ਚਿੱਟੀ ਦੇ ਘਰੋਂ-ਘਰੀਂ ਜਾ ਕੇ ਰਾਹਤ ਸਮੱਗਰੀ ਵੰਡੀ। ਅੱਜ ਉਨ੍ਹਾਂ ਨਾਲ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਸੁਖਜੀਤ ਸਿੰਘ ਪੰਧੇਰ, ਜੱਗੀ ਧੂਰੀ, ਹਰਜਿੰਦਰ ਸਿੰਘ, ਸੰਦੀਪ ਸਿੰਘ, ਪਰਮੇਸ਼ਵਰ ਰਾਓ, ਨਵੀਨ ਕੁਮਾਰ, ਹਨੀ ਸਹੋਤਾ, ਦਵਿੰਦਰ ਦੇਵ ਤੇ ਹੋਰ ਮੌਜੂਦ ਸਨ।
ਬੀਨੂੰ ਢਿੱਲੋਂ ਅਤੇ ਸਾਥੀਆਂ ਨੇ ਪਿੰਡ ਚਿੱਟੀ ਦੇ ਘਰੋਂ-ਘਰੀਂ ਜਾ ਕੇ ਕੰਬਲ, ਗੱਦੇ, ਤਰਪਾਲਾਂ, ਮੱਛਰਦਾਨੀਆਂ, ਸੈਨੇਟਰੀ ਪੈਡ ਅਤੇ ਖਾਣ-ਪੀਣ ਦੀ ਸਮੱਗਰੀ ਵੰਡੀ ਹੈ। ਇਸ ਮੌਕੇ ਬੀਨੂੰ ਢਿੱਲੋਂ ਨੇ ਕਿਹਾ ਕਿ ਇਸ ਔਖੀ ਘੜੀ ’ਚ ਸਮੁੱਚਾ ਭਾਈਚਾਰਾ ਇਕਜੁੱਟ ਹੋ ਕੇ ਹੜ੍ਹ ਪੀੜਤਾਂ ਨਾਲ ਖੜ੍ਹਾ ਹੈ।
                 Advertisement 
                
 
            
        
                 Advertisement 
                
 
            
        